ਚੋਰੀ ਹੋਏ ਆਟੋ ਦੀ ਬਰਾਮਦਗੀ ਬਦਲੇ ਰਿਸ਼ਵਤ ਮੰਗਦਾ ਥਾਣੇਦਾਰ ਸਟਿੰਗ ਆਪ੍ਰੇਸ਼ਨ ਰਾਹੀਂ ਰੰਗੇ ਹੱਥੀਂ ਫੜਿਆ

ਚੋਰੀ ਹੋਏ ਆਟੋ ਦੀ ਬਰਾਮਦਗੀ ਬਦਲੇ ਰਿਸ਼ਵਤ ਮੰਗਦਾ ਥਾਣੇਦਾਰ ਸਟਿੰਗ ਆਪ੍ਰੇਸ਼ਨ ਰਾਹੀਂ ਰੰਗੇ ਹੱਥੀਂ ਫੜਿਆ

ਚੋਰੀ ਹੋਏ ਇਕ ਆਟੋ ਦੀ ਬਰਾਮਦਗੀ ਬਦਲੇ ਗਰੀਬ ਆਟੋ ਮਾਲਕ ਤੋਂ ਰਿਸ਼ਵਤ ਮੰਗਣ ‘ਤੇ ਕਸਬਾ ਹਲਵਾਰਾ ਦੇ ਬੱਸ ਸਟੈਂਡ ‘ਤੇ ਸ਼ਰੇਆਮ ਜਨਤਾ ਨੇ ਸਟਿੰਗ ਆਪ੍ਰੇਸ਼ਨ ਰਾਹੀਂ ਥਾਣੇਦਾਰ ਨੂੰ ਰਿਸ਼ਵਤ ਲੈਂਦੇ ਫੜਿਆ। ਜਾਣਕਾਰੀ ਅਨੁਸਾਰ 2 ਸਾਲ ਪਹਿਲਾਂ ਹਲਵਾਰਾ ਦੇ ਇਕ ਆਟੋ ਮਾਲਕ ਦਾ ਆਟੋ ਚੋਰੀ ਹੋ ਗਿਆ।

2 ਸਾਲ ਤਕ ਆਟੋ ਚੋਰ ਦਾ ਕੁਝ ਪਤਾ ਨਾ ਲੱਗਾ। ਆਖਿਰਕਾਰ ਆਟੋ ਮਾਲਕ ਨੇ ਜੱਦੋ-ਜਹਿਦ ਕਰਦੇ ਹੋਏ ਆਟੋ ਚੋਰੀ ਕਰਨ ਵਾਲੇ ਵਿਅਕਤੀ ਦਾ ਪਤਾ ਲਗਾ ਲਿਆ। ਪਤਾ ਲਗਾਉਣ ਤੋਂ ਬਾਅਦ ਉਹ ਕਾਰਵਾਈ ਲਈ ਥਾਣਾ ਸੁਧਾਰ ਪਹੁੰਚਿਆ। ਜਿਥੇ ਉਸ ਨੂੰ ਥਾਣੇਦਾਰ ਗੁਰਮੀਤ ਸਿੰਘ ਮਿਲਿਆ।

ਥਾਣੇਦਾਰ ਗੁਰਮੀਤ ਨੇ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਆਟੋ ਬਰਾਮਦ ਕਰਕੇ ਥਾਣੇ ਖੜ੍ਹਾ ਕਰ ਲਿਆ। ਆਟੋ ਮਾਲਕ ਨੂੰ ਆਟੋ ਦੇਣ ਬਦਲੇ ਉਸ ਨੇ ਪਹਿਲੇ ਦਿਨ 3 ਹਜ਼ਾਰ ਰੁਪਏ ਰਿਸ਼ਵਤ ਲਈ ਤੇ ਨਾਲ ਹੀ ਹੋਰ 3 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ।