ਦਿੱਲੀ ਵਿਧਾਨ ਸਭਾ ਚੋਣਾਂ ਨੂੰ ਸਿਰਫ 5 ਦਿਨ ਹੀ ਬਚੇ ਹਨ ਤੇ ਅਜਿਹੇ ਵਿਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਲੱਗਾ ਹੈ। ਆਮ ਆਦਮੀ ਪਾਰਟੀ ਦੇ 7 ਮੌਜੂਦਾ ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਇਨ੍ਹਾਂ ਸਾਰਿਆਂ ਨੇ ਵਿਧਾਨ ਸਭਾ ਚੋਣਾਂ ਵਿਚ ਟਿਕਟ ਨਾ ਮਿਲਣਾ ਵਜ੍ਹਾ ਦੱਸੀ।
ਦੱਸ ਦੇਈਏ ਜਿਵੇਂ-ਜਿਵੇਂ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਵਿਧਾਇਕਾਂ ਵੱਲੋਂ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਪਾਰਟੀ ਦੇ 7 ਵਿਧਾਇਕਾਂ ਨੇ ਇਕ ਹੀ ਦਿਨ ਵਿਚ ਅਸਤੀਫੇ ਸੌਂਪੇ ਹਨ। ਵੋਟਿੰਗ ਤੋਂ 5 ਦਿਨ ਪਹਿਲਾਂ ਤ੍ਰਿਲੋਕਪੁਰੀ ਦੇ ਰੋਹਿਤ ਮੇਹਰੌਲੀਆ, ਜਨਕਪੁਰੀ ਦੇ ਰਾਜੇਸ਼ ਰਿਸ਼ੀ, ਕਸਤੂਰਬਾ ਨਗਰ ਤੋਂ ਮਦਨ ਲਾਲ, ਆਦਰਸ਼ ਨਗਰ ਤੋਂ ਪਵਨ ਸ਼ਰਮਾ, ਪਾਲਮ ਤੋਂ ਭਾਵਨਾ ਗੌੜ, ਬਿਜਵਾਸਨ ਤੋਂ ਭੁਪਿੰਦਰ ਸਿੰਘ ਜੂਨ ਤੇ ਮੇਹਰੌਲੀ ਤੋਂ ਨਰੇਸ਼ ਯਾਦਵ ਨੇ ਆਪ ਨੂੰ ਅਲਵਿਦਾ ਕਹਿ ਦਿੱਤਾ ਹੈ। ਇਹ ਉਹ ਵਿਧਾਇਕ ਹਨ ਜਿਨ੍ਹਾਂ ਦੀਆਂ ਇਸ ਵਾਰ ਟਿਕਟਾਂ ਕਟੀਆਂ ਗਈਆਂ ਹਨ