ਲੁਧਿਆਣਾ ਦੀ ਦੁਗਰੀ ਮਾਰਕੀਟ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁਝ ਹਮਲਾਵਰਾਂ ਨੇ ਗੋਲ਼ੀਆਂ ਚਲਾ ਕੇ ਇੱਕ ਵਕੀਲ ਨੂੰ ਨਿਸ਼ਾਨਾ ਬਣਾਇਆ l ਫੱਟੜ ਹੋਏ ਵਕੀਲ ਦੀ ਪਛਾਣ ਸੁਖਮੀਤ ਸਿੰਘ ਭਾਟੀਆ ਵਜੋਂ ਹੋਈ ਹੈlਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਕੀਲ ਸੁਖਜੀਤ ਸਿੰਘ ਭਾਟੀਆ ਆਪਣੀ ਕਾਰ ਵਿੱਚ ਸਵਾਰ ਹੋ ਕੇ ਦੁਗਰੀ ਮਾਰਕੀਟ ਦੇ ਕੋਲੋਂ ਲੰਘ ਰਹੇ ਸਨ l ਇਸੇ ਦੌਰਾਨ ਕਾਰ ਸਵਾਰ ਕੁਝ ਹਮਲਾਵਰਾਂ ਨੇ ਵਕੀਲ ਉੱਪਰ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ l ਦਹਿਸ਼ਤ ਫੈਲਾਉਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਗੰਭੀਰ ਰੂਪ ਵਿੱਚ ਫੱਟੜ ਹੋਏ ਵਕੀਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ
ਗੋਲ਼ੀਬਾਰੀ ਦੌਰਾਨ ਵਕੀਲ ਫੱਟੜ, ਦਹਿਸ਼ਤ ਦਾ ਮਾਹੌਲ
