ਗੋਰੀ ਨੂੰ ਨਿਹੰਗ ਸਿੰਘ ਨਾਲ ਹੋਇਆ ਇਸ਼ਕ, ਪੰਜਾਬ ਆ ਕੇ ਕਰਵਾਇਆ ਵਿਆਹ, ਛਕਿਆ ਅੰਮ੍ਰਿਤ, ਪੜ੍ਹੋ ਪ੍ਰੇਮ ਕਹਾਣੀ

ਗੋਰੀ ਨੂੰ ਨਿਹੰਗ ਸਿੰਘ ਨਾਲ ਹੋਇਆ ਇਸ਼ਕ, ਪੰਜਾਬ ਆ ਕੇ ਕਰਵਾਇਆ ਵਿਆਹ, ਛਕਿਆ ਅੰਮ੍ਰਿਤ, ਪੜ੍ਹੋ ਪ੍ਰੇਮ ਕਹਾਣੀ

ਕਪੂਰਥਲਾ ਦੇ ਇਕ ਨਿਹੰਗ ਨੌਜਵਾਨ ਨੇ ਫੇਸਬੁੱਕ ‘ਤੇ ਬੈਲਜੀਅਮ ਦੀ ਲੜਕੀ ਜਗਦੀਪ (ਬਦਲਿਆ ਹੋਇਆ ਨਾਂ) ਨਾਲ ਦੋਸਤੀ ਕੀਤੀ, ਉਨ੍ਹਾਂ ਦੀ ਦੋਸਤੀ ਪਿਆਰ ਵਿਚ ਬਦਲ ਗਈ। ਬੱਸ ਫਿਰ ਕੀ ਸੀ ਕਿ ਬੈਲਜ਼ੀਅਮ ਦੀ ਕੁੜੀ ਨੇ ਸਾਰੇ ਰਿਸ਼ਤੇ ਤੋੜ ਲਏ ਅਤੇ ਕਪੂਰਥਲਾ ਪਹੁੰਚ ਕੇ ਪੰਜਾਬੀ ਨਿਹੰਗ ਨੌਜਵਾਨ ਜ਼ੈਲ ਸਿੰਘ ਨਾਲ ਸਿੱਖ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾ ਲਿਆ। ਇੰਨਾ ਹੀ ਨਹੀਂ ਲੜਕੀ ਨੇ ਨਿਹੰਗ ਦਾ ਚੋਲਾ ਪਾ ਕੇ ਅੰਮ੍ਰਿਤ ਛਕ ਕੇ ਸਿੱਖ ਧਰਮ ਵੀ ਅਪਣਾ ਲਿਆ ਹੈ।

ਕਪੂਰਥਲਾ ਨੇੜਲੇ ਪਿੰਡ ਸਿੱਧਵਾਂ ਦੋਨਾ ਦੇ ਰਹਿਣ ਵਾਲੇ ਨਿਹੰਗ ਨੌਜਵਾਨ ਜੈਲ ਸਿੰਘ ਨੇ ਫੇਸਬੁੱਕ ਰਾਹੀਂ ਬੈਲਜ਼ੀਅਮ ਦੀ ਲੜਕੀ ਜਗਦੀਪ ਨਾਲ ਦੋਸਤੀ ਕੀਤੀ। ਫਿਰ ਦੋਹਾਂ ਵਿਚਕਾਰ ਗੱਲਬਾਤ ਹੋਈ ਅਤੇ ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਸੀ ਕਿ ਪਤਾ ਨਹੀਂ ਕਦੋਂ ਦੋਵਾਂ ਦੀ ਨੇੜਤਾ ਇੰਨੀ ਵਧ ਗਈ ਕਿ ਦੋਵੇਂ ਇਕ-ਦੂਜੇ ਦੇ ਜੀਵਨ ਸਾਥੀ ਬਣਨ ਲਈ ਰਾਜ਼ੀ ਹੋ ਗਏ।