- ਕਮਿਸ਼ਨਰੇਟ ਪੁਲਿਸ ਨੇ ਹੁਣ ਗੈਰ-ਕਾਨੂੰਨੀ ਜੂਏ ਦੀਆਂ ਦੁਕਾਨਾਂ
ਸ਼੍ਰੀ ਸਵਪਨ ਸ਼ਰਮਾ, ਆਈ.ਪੀ.ਐਸ., ਪੁਲਿਸ ਕਮਿਸ਼ਨਰ ਜਲੰਧਰ,ਦੇ ਨਿਰਦੇਸ਼ਾਂ ਤਹਿਤ ਕਮਿਸ਼ਨਰੇਟ ਪੁਲਿਸ ਨੇ ਗੈਰ-ਕਾਨੂੰਨੀ ਜੂਏ ਦੀਆਂ ਦੁਕਾਨਾਂ ਨੂੰ ਪੱਕੇ ਤੌਰ ਤੇ ਬੰਦ ਕਰਨ ਲਈ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ।
ਸਾਰੇ ਜੀ.ਓਜ਼ ਅਤੇ ਐਸ.ਐਚ.ਓਜ਼ ਨੂੰ ਇਸ ਮੁੱਦੇ ਨੂੰ ਤਰਜੀਹ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਗੈਰ-ਕਾਨੂੰਨੀ ਧੰਦੇ ਵਿੱਚ ਸ਼ਾਮਲ ਕੋਈ ਵੀ ਵਿਅਕਤੀ, ਭਾਵੇਂ ਇਹ ਦੁਕਾਨਾਂ ਚਲਾ ਰਿਹਾ ਹੋਵੇ ਜਾਂ ਕੰਮ ਕਰਦਾ ਹੋਵੇ, ਬਖਸ਼ਿਆ ਨਾ ਜਾਵੇ।
ਮਿਤੀ (H.S) 26-08-2024 ਨੂੰ ਐਸ.ਐਚ.ਓ ਥਾਣਾ ਡਵੀਜ਼ਨ 1 ਜਲੰਧਰ ਨੇ ਇਸ ਮੁਹਿੰਮ ਦੇ ਤਹਿਤ ਗੁਲਾਬ ਦੇਵੀ ਰੋਡ, ਨਹਿਰ, ਜਲੰਧਰ ਨੇੜੇ ਛਾਪੇਮਾਰੀ ਕੀਤੀ।
ਛਾਪੇਮਾਰੀ ਦੌਰਾਨ ਐਸ.ਐਚ.ਓ ਡਵੀਜ਼ਨ 1 ਜਲੰਧਰ ਨੇ ਸਫਲਤਾਪੂਰਵਕ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ 5,790 ਰੁਪਏ ਨਕਦ, ਇੱਕ ਲੈਪਟਾਪ, ਦੋ ਮਾਨੀਟਰ, ਦੋ ਸੀ.ਪੀ.ਯੂ ਅਤੇ ਤਿੰਨ ਥਰਮਲ ਪ੍ਰਿੰਟਰ ਬਰਾਮਦ ਕੀਤੇ ਅਤੇ ਮੁਕਦਮਾ ਨੰਬਰ 122 ਮਿਤੀ 26-08-24 ਅ/ਧ 13ਏ ਜੂਆ ਐਕਟ, 318 ਬੀ.ਐਨ.ਐਸ. ਥਾਣਾ ਡਵੀਜ਼ਨ 1 ਜਲੰਧਰ ਵਿਖੇ ਦਰਜ ਕੀਤਾ ਗਿਆ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰਨੈਲ ਸਿੰਘ ਪੁੱਤਰ ਜੋਗਿੰਦਰ ਪਾਲ ਵਾਸੀ ਐੱਮ.292, ਗਲੀ ਨੰ: 05, ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ ਹਾਲ ਕਿਰਾਏਦਾਰ ਗਲੀ ਨੰ: 1, ਆਰੀਆ ਨਗਰ, ਜਲੰਧਰ ਅਤੇ ਸੋਨੂੰ ਪੁੱਤਰ ਸੁਰਿੰਦਰ ਕੁਮਾਰ ਵਾਸੀ 141, ਪਿੰਡ ਖੰਡਾ ਖੇੜਾ, ਈਹਰੋੜੀ, ਥਾਣਾ ਤਾਰਿਆਵਾ, ਹਰਦੋਈ, ਯੂ.ਪੀ, ਹਾਲ ਕਿਰਾਏਦਾਰ ਨਿਊ ਸੋਡਲ ਨਗਰ, ਨੇੜੇ ਜੋਨੇਕਸ ਫੈਕਟਰੀ, ਜਲੰਧਰ ਵੱਜੋ ਹੋਈ ਹੈ।
ਪੁਲਿਸ ਕਮਿਸ਼ਨਰ ਨੇ ਗੈਰ-ਕਾਨੂੰਨੀ ਲਾਟਰੀ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।