ਗੈਂਗਸਟਰ ਦੀਪਕ ਟੀਨੂੰ ਤੋਂ 5 ਗ੍ਰੇਨੇਡ ਤੇ 2 ਆਟੋਮੈਟਿਕ ਪਿਸਤੌਲਾਂ ਬਰਾਮਦ, ਦਿੱਲੀ ਪੁਲਿਸ ਨੇ ਕੀਤੇ ਅਹਿਮ ਖੁਲਾਸੇ
ਮਾਨਸਾ ‘ਚ ਸੀਆਈਏ ਸਟਾਫ਼ ਦੀ ਹਿਰਾਸਤ ਵਿੱਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਨੂੰ ਰਾਜਸਥਾਨ ਤੋਂ ਪੁਲਿਸ ਨੇ ਕਾਬੂ ਕਰ ਲਿਆ। ਪੰਜਾਬ ਪੁਲਿਸ ਨੇ ਫਰਾਰ ਹੋਏ ਗੈਂਗਸਟਰ ਨੂੰ ਫੜਨ ਲਈ ਪੂਰੀ ਵਾਹ ਲਾਈ ਹੋਈ ਸੀ। ਇਸ ਦੇ ਚਲਦਿਆਂ ਦਿੱਲੀ ਦੇ ਸਪੈਸ਼ਲ ਸੈੱਲ ਨੇ ਟੀਨੂੰ ਨੂੰ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫਤਾਰ ਕਰ ਲਿਆ।
ਦਿੱਲੀ ਪੁਲਿਸ ਦੇ ਸੀਪੀ HGS ਧਾਲੀਵਾਲ ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਦੀਪਕ ਟੀਨੂੰ ਤੋਂ 5 ਗ੍ਰੇਨੇਡ ਤੇ 2 ਆਟੋਮੈਟਿਕ ਪਿਸਤੌਲਾਂ ਬਰਾਮਦ ਹੋਈਆਂ ਹਨ। ਪੁਲਿਸ ਨੇ ਦੱਸਿਆ ਕਿ ਟੀਨੂੰ ਵਿਦੇਸ਼ ਭੱਜਣ ਦੀ ਫਿਰਾਕ ਵਿਚ ਸੀ । ਵਿਦੇਸ਼ ਬੈਠੇ ਰੋਹਿਤ ਗੋਦਾਰਾ ਤੇ ਜੈਕ ਟੀਨੂੰ ਗੈਂਗਸਟਰ ਟੀਨੂੰ ਨੂੰ ਭੱਜਣ ਵਿਚ ਮਦਦ ਕਰ ਰਹੇ ਸਨ।
ਚੇਤੇ ਰਹੇ ਕਿ ਟੀਨੂੰ ਆਪਣੀ ਗਰਲਫਰੈਂਡ ਜਤਿੰਦਰ ਕੌਰ ਜੋਤੀ ਨਾਲ ਮਾਨਸਾ ਦੇ ਇੱਕ ਹੋਟਲ ਵਿੱਚੋਂ ਫਰਾਰ ਹੋੋਇਆ ਸੀ। ਉਸ ਨੂੰ ਵੀਆਈਪੀ ਟਰੀਟਮੈਂਟ ਦੇ ਰਿਹਾ ਸੀਆਈਏ ਸਟਾਫ਼ ਮਾਨਸਾ ਦਾ ਇੰਚਾਰਜ ਇੱਕ ਕਮਰੇ ਵਿੱਚ ਸੁੱਤਾ ਰਹਿ ਗਿਆ ਤੇ ਗੈਂਗਸਟਰ ਆਪਣੀ ਪ੍ਰੇਮਿਕਾ ਸਣੇ ਫਰਾਰ ਹੋ ਗਿਆ।