ਗੈਂਗਸਟਰ ਗੋਲਡੀ ਬਰਾੜ ਨੇ ਕਿਹਾ ‘ਹਾਂ ਅਸੀਂ ਹੀ ਮਾਰਿਆ ਸਿੱਧੂ ਮੂਸੇਵਾਲਾ ਤੇ ਕਿਉਂ ਕਤਲ ਕਰਵਾਇਆ?

ਗੈਂਗਸਟਰ ਗੋਲਡੀ ਬਰਾੜ ਨੇ ਕਿਹਾ ‘ਹਾਂ ਅਸੀਂ ਹੀ ਮਾਰਿਆ ਸਿੱਧੂ ਮੂਸੇਵਾਲਾ ਤੇ ਕਿਉਂ ਕਤਲ ਕਰਵਾਇਆ?

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦੇ 3 ਸਾਲ ਬੀਤ ਚੁੱਕੇ ਹਨ, ਪਰ ਹਾਲੇ ਤੱਕ ਵੀ ਪਰਿਵਾਰ ਇਨਸਾਫ਼ ਲਈ ਲੜਾਈ ਲੜ ਰਿਹਾ ਹੈ। ਮੂਸੇਵਾਲਾ ਦੀ ਮੌਤ ਦੇ ਮਾਮਲੇ ਵਿੱਚ ਭਾਵੇਂ ਪੰਜਾਬ ਪੁਲਿਸ ਨੇ ਕਈ ਗੈਂਗਸਟਰਾਂ ਤੇ ਸ਼ੂਟਰਾਂ ਨੂੰ ਫੜਿਆ, ਪਰ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਅਜੇ ਵੀ ਫਰਾਰ ਹੈ, ਜਿਸ ਦੇ ਟਿਕਾਣੇ ਦਾ ਵੀ ਨਹੀਂ ਪਤਾ ਚੱਲਿਆ ਹੈ। ਦੱਸ ਦਈਏ ਕਿ ਗੋਲਡੀ ਬਰਾੜ ਨੇ ਕਤਲ ਦੇ ਕੁੱਝ ਘੰਟਿਆਂ ਬਾਅਦ ਹੀ ਕਥਿਤ ਫੇਸਬੁੱਕ ਪੋਸਟ ਰਾਹੀਂ ਕਤਲ ਦੀ ਜ਼ਿੰਮੇਵਾਰੀ ਲਈ ਸੀ।

ਹਾਲਾਂਕਿ ਕਤਲ ਦੇ ਪਿੱਛੇ ਦਾ ਮਕਸਦ ਅਜੇ ਵੀ ਸਪੱਸ਼ਟ ਨਹੀਂ ਹੋ ਸਕਿਆ। ਹੁਣ ਬੀਬੀਸੀ ਵੱਲੋਂ ਗੋਲਡੀ ਬਰਾੜ ਨਾਲ ਜਦੋਂ ਸੰਪਰਕ ਹੋਇਆ ਤਾਂ ਉਸ ਨੇ ਖੁਲਾਸਾ ਕੀਤਾ ਕਿ ਆਖਿਰ ਸਿੱਧੂ ਮੂਸੇਵਾਲਾ ਦਾ ਕਤਲ ਕਿਉਂ ਕਰਵਾਇਆ ਗਿਆ। ਉਸ ਨੇ ਦਾਅਵਾ ਕਰਦਿਆਂ ਕਿਹਾ, “ਆਪਣੇ ਹੰਕਾਰ ਵਿੱਚ, ਉਸਨੇ (ਮੂਸੇਵਾਲਾ) ਕੁਝ ਨਾ ਮਾਫ਼ ਕਰਨ ਯੋਗ ਗਲਤੀਆਂ ਕੀਤੀਆਂ, ਜਿਸ ਕਾਰਨ ਸਾਡੇ ਕੋਲ ਉਸਨੂੰ (ਮੂਸੇਵਾਲਾ) ਮਾਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਉਸਨੂੰ ਆਪਣੇ ਕੰਮਾਂ ਦੇ ਨਤੀਜੇ ਭੁਗਤਣੇ ਪਏ। ਜਾਂ ਤਾਂ ਉਹ ਹੁੰਦਾ ਜਾਂ ਅਸੀਂ। ਇਹ ਸਿਰਫ ਇੰਨੀ ਹੀ ਸਾਧਾਰਨ ਗੱਲ ਹੈ।”