ਗੂਗਲ ਮੈਪ ਨੇ ਜਨਮ ਦਿਨ ਪਾਰਟੀ ਤੋਂ ਆ ਰਹੇ ਸ਼ਖਸ ਦੀ ਕਾਰ ਨੂੰ ਟੁੱਟੇ ਪੁਲ ਵੱਲ ਮੋੜਿਆ, ਹੋਈ ਮੌਤ

ਗੂਗਲ ਮੈਪ ਨੇ ਜਨਮ ਦਿਨ ਪਾਰਟੀ ਤੋਂ ਆ ਰਹੇ ਸ਼ਖਸ ਦੀ ਕਾਰ ਨੂੰ ਟੁੱਟੇ ਪੁਲ ਵੱਲ ਮੋੜਿਆ, ਹੋਈ ਮੌਤ
ਸ਼ਹਿਰ ਵਿੱਚ ਕਿਤੇ ਵੀ ਜਾਣ ਲਈ ਲੋਕ ਇਸ ਦੀ ਵਰਤੋਂ ਕਰਦੇ ਹਨ। ਨਾ ਕਿਸੇ ਨੂੰ ਪੁੱਛਣ ਦੀ ਲੋੜ ਤੇ ਨਾ ਹੀ ਕੋਈ ਰਾਹ ਲੱਭਣ ਦੀ ਖੇਚਲ। 

ਗੂਗਲ ਮੈਪਸ GPS ਭਾਵ ਗਲੋਬਲ ਪੋਜ਼ੀਸ਼ਨਿੰਗ ਸਿਸਟਮ ‘ਤੇ ਕੰਮ ਕਰਦਾ ਹੈ। ਸੈਟੇਲਾਈਟ ਦੀ ਮਦਦ ਨਾਲ ਰਸਤੇ ਦਿਖਾਏ ਜਾਂਦੇ ਹਨ।

ਪਰ ਕਈ ਵਾਰ ਇਹ ਸਾਨੂੰ ਧੋਖਾ ਵੀ ਦਿੰਦੇ ਹਨ। ਅਸੀਂ ਹਰ ਰੋਜ਼ ਅਜਿਹੀਆਂ ਖ਼ਬਰਾਂ ਪੜ੍ਹਦੇ ਰਹਿੰਦੇ ਹਾਂ। ਪਰ ਅੱਜ ਅਸੀਂ ਜਿਸ ਘਟਨਾ ਬਾਰੇ ਗੱਲ ਕਰਨ ਜਾ ਰਹੇ ਹਾਂ, ਉਹ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਹੈ। ਖਰਾਬ ਜੀਪੀਐਮ ਨੈੱਟਵਰਕ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। 

ਇਹ ਦੁਖਦ ਘਟਨਾ ਅਮਰੀਕਾ ਦੀ ਹੈ। ਇੱਕ ਆਦਮੀ ਆਪਣੀ ਧੀ ਦੇ ਜਨਮ ਦਿਨ ਦੇ ਜਸ਼ਨ ਤੋਂ ਵਾਪਸ ਆ ਰਿਹਾ ਸੀ। ਦੋ ਬੱਚਿਆਂ ਦਾ ਪਿਤਾ ਫਿਲ ਪੈਕਸਨ ਬਰਸਾਤ ਦੇ ਮੌਸਮ ਦੌਰਾਨ ਰਾਤ ਨੂੰ ਗੱਡੀ ਚਲਾ ਰਿਹਾ ਸੀ। ਉਹ ਨੇਵੀਗੇਸ਼ਨ ਲਈ ਜੀਪੀਐਸ ਦੀ ਵਰਤੋਂ ਕਰ ਰਿਹਾ ਸੀ। ਪਰ ਫਿਰ ਨੇਵੀਗੇਸ਼ਨ ਸਿਸਟਮ ਨੇ ਉਸ ਨੂੰ ਗਲਤ ਦਿਸ਼ਾ ਵੱਲ ਮੋੜ ਦਿੱਤਾ। ਉਥੇ ਕੋਈ ਬੈਰੀਕੇਡ ਨਹੀਂ ਸਨ। ਇਸ ਲਈ ਰਾਤ ਸਮੇਂ ਕਾਰ ਟੁੱਟੇ ਪੁਲ ਤੋਂ ਹੇਠਾਂ ਡਿੱਗ ਗਈ।

ਇਹ ਘਟਨਾ ਇੱਕ ਹਫ਼ਤਾ ਪਹਿਲਾਂ ਉੱਤਰੀ ਕੈਰੋਲੀਨਾ ਦੇ ਹਿਕੋਰੀ ਸ਼ਹਿਰ ਵਿੱਚ ਵਾਪਰੀ। ਪੈਕਸਨ ਦੀ ਸੱਸ ਲਿੰਡਾ ਮੈਕਫੀ ਕੋਏਨਿਗ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ‘ਤੇ ਆਪਣੇ ਪਰਿਵਾਰ ਨੂੰ ਹੋਏ ਨੁਕਸਾਨ ਬਾਰੇ ਸਾਂਝਾ ਕੀਤਾ। ਕੋਏਨਿਗ ਨੇ ਲਿਖਿਆ ਕਿ ਫਿਲ ਹਾਦਸੇ ਵਾਲੀ ਰਾਤ ਨੂੰ ਜੀਪੀਐਸ ਦੀ ਮਦਦ ਨਾਲ ਆ ਰਿਹਾ ਸੀ ਕਿਉਂਕਿ ਇਹ “ਇੱਕ ਹਨੇਰੀ ਅਤੇ ਬਰਸਾਤੀ ਰਾਤ” ਸੀ।