ਗਾਇਕ ਮਾਸਟਰ ਸਲੀਮ ਦਾ ਜੀਜਾ ਚੋਰੀ ਦੇ ਸਾਮਾਨ ਸਮੇਤ ਗ੍ਰਿਫਤਾਰ, 3 ਮੋਟਰਸਾਈਕਲ, 4 ਸਾਈਕਲ ਬਰਾਮਦ

ਗਾਇਕ ਮਾਸਟਰ ਸਲੀਮ ਦਾ ਜੀਜਾ ਚੋਰੀ ਦੇ ਸਾਮਾਨ ਸਮੇਤ ਗ੍ਰਿਫਤਾਰ, 3 ਮੋਟਰਸਾਈਕਲ, 4 ਸਾਈਕਲ ਬਰਾਮਦ

ਜਲੰਧਰ ਸਥਾਨਕ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਪਲੇਬੈਕ ਗਾਇਕ ਮਾਸਟਰ ਸਲੀਮ ਦੇ ਜੀਜਾ ਰਾਮੇਸ਼ਵਰ ਕਾਲੋਨੀ ਵਾਸੀ ਅਮਨਦੀਪ ਸਿੰਘ ਉਰਫ਼ ਮੋਨੂੰ ਨੂੰ ਦੋ ਹੋਰ ਸਾਥੀਆਂ ਜੌਨ ਕੁਮਾਰ ਉਰਫ਼ ਜਾਨੀ ਵਾਸੀ ਮਾਡਲ ਹਾਊਸ ਅਤੇ ਨੂੰ ਅਤੇ ਰਾਜੇਸ਼ ਕੁਮਾਰ ਉਰਫ ਦੇਸੀ ਵਾਸੀ ਮਾਤਾ ਰਾਣੀ ਚੌਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਤਿੰਨ ਮੋਟਰਸਾਈਕਲ, ਚਾਰ ਸਾਈਕਲ, ਦੋ ਐਲਸੀਡੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ।

ਪੰਜਾਬ ਗਾਇਕ ਮਾਸਟਰ ਸਲੀਮ ਦੇ ਚਾਚੇ ਦੀ ਲੜਕੀ ਦਾ ਵਿਆਹ ਅਮਨਦੀਪ ਸਿੰਘ ਨਾਲ ਹੋਇਆ ਸੀ। ਅਮਨਦੀਪ ਲੰਬੇ ਸਮੇਂ ਤੋਂ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਸੀ