ਖੱਡ ‘ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 36 ਲੋਕਾਂ ਦੀ ਮੌਤ, PM ਤੇ ਰਾਸ਼ਟਰਪਤੀ ਨੇ ਜਤਾਇਆ ਸ਼ੋਕ

ਖੱਡ ‘ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 36 ਲੋਕਾਂ ਦੀ ਮੌਤ, PM ਤੇ ਰਾਸ਼ਟਰਪਤੀ ਨੇ ਜਤਾਇਆ ਸ਼ੋਕ

ਜੰਮੂ-ਕਸ਼ਮੀਰ ‘ਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਕਿਸ਼ਤਵਾੜ ਤੋਂ ਜੰਮੂ ਜਾ ਰਹੀ ਇਕ ਬੱਸ ਡੋਡਾ ਜ਼ਿਲ੍ਹੇ ਦੇ ਆਸਰ ਇਲਾਕੇ ‘ਚ ਟ੍ਰੁੰਗਲ ਨੇੜੇ ਸੜਕ ਤੋਂ 250 ਮੀਟਰ ਹੇਠਾਂ ਜਾ ਡਿੱਗੀ। ਇਸ ਬੱਸ ਵਿੱਚ ਕੁੱਲ 40 ਲੋਕ ਸਵਾਰ ਸਨ ਅਤੇ   36 ਲੋਕਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਸੂਚਨਾ ਮਿਲੀ ਹੈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਰਾਹਤ ਕਾਰਜ ਚਲਾ ਰਹੀ ਹੈ।

ਪੁਲਿਸ ਕੰਟਰੋਲ ਰੂਮ ਡੋਡਾ ਦੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਬੱਸ, ਜੋ ਕਿ ਕਿਸ਼ਤਵਾੜ ਤੋਂ ਜੰਮੂ ਜਾ ਰਹੀ ਸੀ, ਡੋਡਾ ਜ਼ਿਲ੍ਹੇ ਦੇ ਅਸਾਰ ਖੇਤਰ ‘ਚ ਟ੍ਰੁੰਗਲ ਨੇੜੇ ਸੜਕ ਤੋਂ ਉਲਟ ਗਈ ਅਤੇ ਇਕ ਹੋਰ ਸੜਕ ‘ਤੇ 250 ਮੀਟਰ ਹੇਠਾਂ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਕਈ ਲੋਕਾਂ ਦੀ ਮੌਤ ਹੋ ਗਈ ਹੈ।