ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਧਰਤੀ ‘ਤੇ ਖਾਲਿਸਤਾਨੀ ਗਤੀਵਿਧੀਆਂ ਨੂੰ ਲੈ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ਦੀ ਧਰਤੀ ’ਤੇ ਹਰ ਕਿਸੇ ਨੂੰ ਪ੍ਰਗਟਾਵੇ ਦੀ ਆਜ਼ਾਦੀ ਹੈ। ਭਾਰਤ ਦਾ ਆਪਣੇ ਦੇਸ਼ ਪ੍ਰਤੀ ਇਹ ਪ੍ਰਭਾਵ ਕਿ ਕੈਨੇਡਾ ਵਿੱਚ ਅੱਤਵਾਦੀ ਸਰਗਰਮ ਹਨ, ਇਹ ਗ਼ਲਤ ਹੈ।
ਭਾਰਤ ਦੇ ਵਿਰੋਧ ਦੇ ਬਾਵਜੂਦ ਟਰੂਡੋ ਨੇ ਇੱਕ ਤਰ੍ਹਾਂ ਨਾਲ ਖਾਲਿਸਤਾਨੀ ਗਤੀਵਿਧੀਆਂ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਇੱਕ ਵੱਖਰੀ ਸੋਚ ਵਾਲਾ ਦੇਸ਼ ਹੈ। ਇੱਥੇ ਸਾਰਿਆਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਹੈ। ਭਾਰਤ ਦਾ ਕੈਨੇਡਾ ਦੀ ਧਰਤੀ ਉੱਤੇ ਸਿੱਖ ਅੱਤਵਾਦੀਆਂ ਦਾ ਹੋਣਾ, ਇਹ ਕਹਿਣਾ ਗ਼ਲਤ ਹੈ। ਉਨ੍ਹਾਂ ਦਾ ਦੇਸ਼ ਅੱਤਵਾਦ ਦੇ ਖਿਲਾਫ ਹੈ ਅਤੇ ਇਨ੍ਹਾਂ ਗੱਲਾਂ ‘ਤੇ ਗੰਭੀਰਤਾ ਨਾਲ ਕਾਰਵਾਈ ਕਰਦਾ ਹੈ।