ਕੈਨੇਡਾ: ਹਵਾਈ ਜਹਾਜ਼ ‘ਚ ਭੋਗਪੁਰ ਦੇ ਰਹਿਣ ਵਾਲੀ ਇੱਕ ਔਰਤ ਦੀ ਮੌਤ

ਕੈਨੇਡਾ: ਹਵਾਈ ਜਹਾਜ਼ ‘ਚ ਭੋਗਪੁਰ ਦੇ ਰਹਿਣ ਵਾਲੀ ਇੱਕ ਔਰਤ ਦੀ ਮੌਤ

ਕੈਨੇਡਾ ਵਿੱਚ ਇੱਕ ਫਲਾਈਟ ਦੇ ਅੰਦਰ ਜਲੰਧਰ ਦੀ ਇੱਕ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਪਰਮਜੀਤ ਕੌਰ ਗਿੱਲ ਵਜੋਂ ਹੋਈ ਹੈ, ਜੋ ਕਿ ਭੋਗਪੁਰ, ਜਲੰਧਰ ਦੀ ਰਹਿਣ ਵਾਲੀ ਸੀ। ਜੋ ਕਿ ਕੈਨੇਡਾ ਦੇ ਇੱਕ ਹਵਾਈ ਅੱਡੇ ਤੋਂ ਦੂਜੇ ਹਵਾਈ ਅੱਡੇ ਜਾ ਰਹੀ ਸੀ।  ਉਡਾਣ ਦੌਰਾਨ ਉਸਦੀ ਸਿਹਤ ਵਿਗੜ ਗਈ, ਜਿਸ ਕਾਰਨ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਪਰ ਔਰਤ ਦੀ ਜਾਨ ਨਹੀਂ ਬਚਾਈ ਜਾ ਸਕੀ।

ਜਾਣਕਾਰੀ ਅਨੁਸਾਰ, ਭੋਗਪੁਰ ਦੀ ਰਹਿਣ ਵਾਲੀ ਪਰਮਜੀਤ ਕੌਰ ਗਿੱਲ ਆਪਣੀ ਧੀ ਨੂੰ ਮਿਲਣ ਕੈਨੇਡਾ ਗਈ ਸੀ। ਇਸ ਦੌਰਾਨ ਪਰਮਜੀਤ ਦੀ ਸਿਹਤ ਵਿਗੜ ਗਈ ਅਤੇ ਫਲਾਈਟ ਦੇ ਅਮਲੇ ਨੂੰ ਸੂਚਿਤ ਕੀਤਾ ਗਿਆ।

ਜਿਸ ਤੋਂ ਬਾਅਦ ਫਲਾਈਟ ਨੂੰ ਸਮੇਂ ਤੋਂ ਪਹਿਲਾਂ ਦੂਜੇ ਹਵਾਈ ਅੱਡੇ ‘ਤੇ ਉਤਾਰਿਆ ਗਿਆ ਜਿੱਥੇ ਔਰਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।