ਕੈਨੇਡਾ ਚ 1.18 ਲੱਖ ਭਾਰਤੀਆਂ ਨੂੰ ਮਿਲੇਗੀ ਪੀ.ਆਰ.

ਕੈਨੇਡਾ ਚ 1.18 ਲੱਖ ਭਾਰਤੀਆਂ ਨੂੰ ਮਿਲੇਗੀ ਪੀ.ਆਰ.

ਇਕ ਲੱਖ 18 ਹਜ਼ਾਰ ਭਾਰਤੀਆਂ ਨੇ ਪਿਛਲੇ ਸਾਲ ਕੈਨੇਡਾ ਨੂੰ ਆਪਣਾ ਨਵਾਂ ਘਰ ਬਣਾਇਆ ਅਤੇ ਦੁਨੀਆਂ ਦਾ ਕੋਈ ਵੀ ਮੁਲਕ ਇਸ ਮਾਮਲੇ ਵਿਚ ਭਾਰਤ ਦੀ ਬਰਾਬਰੀ ਨਾ ਕਰ ਸਕਿਆ। ਇੰਮੀਗ੍ਰੇਸ਼ਨ ਵਿਭਾਗ ਵੱਲੋਂ 2022 ਵਿਚ ਪੀ.ਆਰ. ਹਾਸਲ ਕਰਨ ਵਾਲੇ 437,120 ਪ੍ਰਵਾਸੀਆਂ ਦੇ ਜੱਦੀ ਮੁਲਕਾਂ ਨਾਲ ਸਬੰਧਤ ਵੇਰਵੇ ਜਨਤਕ ਕੀਤੇ ਗਏ ਹਨ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਪ੍ਰਵਾਸੀਆਂ ਨੇ ਕਿਹੜੇ ਕੈਨੇਡੀਅਨ ਸੂਬੇ ਨੂੰ ਆਪਣੀ ਰਿਹਾਇਸ਼ ਵਜੋਂ ਚੁਣਿਆ।