ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿੱਚ ਦੀਵਾਲੀ ਦੀ ਰਾਤ ਭਾਰਤੀ ਨਾਗਰਿਕਾਂ ਅਤੇ ਖਾਲਿਸਤਾਨ ਸਮਰਥਕਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ 100 ਤੋਂ ਵੱਧ ਲੋਕ ਆਪਸ ਵਿੱਚ ਭਿੜ ਗਏ। ਇਸ ਘਟਨਾ ਵਿੱਚ ਕੁਝ ਨੌਜਵਾਨਾਂ ਦੇ ਸੱਟਾਂ ਵੀ ਲੱਗੀਆਂ। ਦੀਵਾਲੀ ਮਨਾ ਰਹੇ ਭਾਰਤੀਆਂ ਨੇ ਤਿਰੰਗਾ ਲਹਿਰਾਇਆ ਜਦਕਿ ਦੂਜੇ ਪਾਸੇ ਖਾਲਿਸਤਾਨੀ ਬੈਨਰ ਲਹਿਰਾਉਂਦੇ ਰਹੇ। ਝਗੜਾ ਵਧਦਾ ਦੇਖ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ, ਜਿਸ ਨੂੰ ਦੇਖ ਕੇ ਹੰਗਾਮਾ ਕਰ ਰਹੇ ਖਾਲਿਸਤਾਨੀ ਉਥੋਂ ਭੱਜ ਗਏ।
ਪੁਲਿਸ ਨੇ ਦੰਗਾਕਾਰੀਆਂ ਦੀ ਪਛਾਣ ਕਰਨ ਲਈ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕਰ ਲਈ ਹੈ। ਇਸ ਘਟਨਾ ਨਾਲ ਜੁੜਿਆ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।