ਕੈਂਸਰ ਸਰਵਾਈਵਰ ਦੀ ਕਹਾਣੀ : ਮੁਹਾਲੀ ਦੇ ਡਾਕਟਰਾਂ ਨੇ 56 ਸਾਲਾ ਮਰੀਜ਼ ਨੂੰ ਪੇਚੀਦਾ ਕੈਂਸਰ ਤੋਂ ਬਚਾਉਣ ਲਈ ਟਰਾਂਸਪਲਾਂਟਡ ਕਿਡਨੀ ‘ਤੇ ਰੋਬੋਟ- ਐਸਿਸਟਡ ਸਰਜਰੀ ਕਰਕੇ ਕਰਿਸ਼ਮਾ ਕਰ ਦਿਖਾਇਆ

ਕੈਂਸਰ ਸਰਵਾਈਵਰ ਦੀ ਕਹਾਣੀ : ਮੁਹਾਲੀ ਦੇ ਡਾਕਟਰਾਂ ਨੇ 56 ਸਾਲਾ ਮਰੀਜ਼ ਨੂੰ ਪੇਚੀਦਾ ਕੈਂਸਰ ਤੋਂ ਬਚਾਉਣ ਲਈ ਟਰਾਂਸਪਲਾਂਟਡ ਕਿਡਨੀ ‘ਤੇ ਰੋਬੋਟ- ਐਸਿਸਟਡ ਸਰਜਰੀ ਕਰਕੇ ਕਰਿਸ਼ਮਾ ਕਰ ਦਿਖਾਇਆ

ਮੁਹਾਲੀ, ( H S ) : ਡਾ. ਧਰਮਿੰਦਰ ਅਗਰਵਾਲ ਦੀ ਅਗਵਾਈ ਹੇਠ ਡਾਕਟਰਾਂ ਦੀ ਇੱਕ ਟੀਮ ਨੇ ਇੱਕ 56 ਸਾਲਾ ਰੋਗੀ ਦੀ ਟਰਾਂਸਪਲਾਂਟਡ ਕਿਡਨੀ ‘ਤੇ ਵਿਕਸਿਤ ਹੋ ਰਹੇ ਪੇਚੀਦਾ ਕੈਂਸਰ ਨੂੰ ਰੋਬੋਟ- ਐਸਿਸਟਡ ਸਰਜਰੀ ਦੇ ਨਾਲ ਹਟਾਉਂਦੇ ਹੋਏ ਉਸਦੀ ਜਾਨ ਬਚਾਈ । ਇਹ ਸਰਜਰੀ ਦਾ ਵਿੰਚੀ ਰੋਬੋਟ- ਐਸਿਸਟਡ ਸਰਜੀਕਲ ਪ੍ਰਣਾਲੀ ਦੀ ਵਰਤੋਂ ਕਰਕੇ ਕੀਤੀ ਗਈ ਤਾਂ ਕਿ ਮਰੀਜ ਦੀ ਟ੍ਰਾਂਸਪਲਾਂਟਡ ਕਿਡਨੀ ਦੇ ਉਪਰਲੇ ਹਿੱਸੇ ਤੋਂ ਟਿਊਮਰ ਨੂੰ ਕੱਢਿਆ ਜਾ ਸਕੇ ਅਤੇ ਕਿਡਨੀ ਨੂੰ ਕੰਮ ਲਈ ਸੁਰੱਖਿਅਤ ਕੀਤਾ ਜਾ ਸਕੇ ।

ਸ਼ੂਗਰ ਅਤੇ ਹਾਈਪਰਟੈਨਸ਼ਨ ਵਰਗੀਆਂ ਪੁਰਾਣੀਆਂ ਬਿਮਾਰੀਆਂ ਦੇ ਕਾਰਨ ਮਰੀਜ ਰੇਂਟਲ ਫੇਲੀਅਰ ਦਾ ਸ਼ਿਕਾਰ ਹੋ ਗਿਆ ਸੀ, ਅਤੇ ਉਸਦੀਆਂ ਦੋਵੇਂ ਕਿਡਨੀਆਂ ਖਤਮ ਹੋ ਗਈਆਂ ਸਨ । ਸਾਲ 2018 ਵਿੱਚ ਉਸ ਦਾ ਕਿਡਨੀ ਟਰਾਂਸਪਲਾਂਟ ਕੀਤਾ ਗਿਆ ਸੀ। ਉਸ ਦੀ ਭੈਣ ਨੇ ਉਸਨੂੰ ਆਪਣੀ ਕਿਡਨੀ ਦਾਨ ਕੀਤੀ ਸੀ ਅਤੇ ਉਸ ਤੋਂ ਬਾਅਦ ਉਹ ਨਿਯਮਿਤ ਤੌਰ ‘ਤੇ ਜਾਂਚ ਲਈ ਹਸਪਤਾਲ ਜਾਂਦਾ ਰਿਹਾ , ਹਾਲਾਂਕਿ ਕੋਵਿਡ-19 ਮਹਾਂਮਾਰੀ ਦੌਰਾਨ ਨਿਯਮਤ ਫਾਲੋ-ਅਪ ਲਈ ਹਸਪਤਾਲ ਜਾਣ ਲਈ ਚੁਣੌਤੀਆਂ ਪੈਦਾ ਹੋਈਆਂ ਸਨ । ਤਿੰਨ ਸਾਲ ਬਾਅਦ, ਫੋਰਟਿਸ ਹਸਪਤਾਲ ਵਿੱਚ ਜਾਂਚ ਕਰਨ ‘ਤੇ ਇਹ ਪਾਇਆ ਗਿਆ ਕਿ ਉਸਦੀ ਟ੍ਰਾਂਸਪਲਾਂਟ ਕੀਤੀ ਕਿਡਨੀ ਵਿੱਚ ਇੱਕ ਟਿਊਮਰ ਵਿਕਸਿਤ ਹੋ ਗਿਆ ਸੀ।
ਇਸ ਗੁੰਝਲਦਾਰ ਮਾਮਲੇ ਬਾਰੇ ਦੱਸਦੇ ਹੋਏ , ਫੋਰਟਿਸ ਮੁਹਾਲੀ ਦੇ ਯੂਰੋ- ਓਨਕੋਲੋਜੀ ਅਤੇ ਰੋਬੋਟਿਕ ਸਰਜਨ ਕੰਸਲਟੈਂਟ ਡਾ. ਧਰਮਿੰਦਰ ਅਗਰਵਾਲ ਨੇ ਕਿਹਾ, “ਐਮਆਰਆਈ ਸਕੈਨ ਅਤੇ ਅਲਟਰਾਸਾਊਂਡ ਦੀ ਸਮੀਖਿਆ ਕਰਨ ਤੋਂ ਬਾਅਦ, ਸਾਡੀ ਟੀਮ ਨੇ ਇਸ ਨਤੀਜੇ ‘ਤੇ ਪਹੁੰਚੀ ਕਿ ਟਿਊਮਰ ਦੇ ਘਾਤਕ ਹੋਣ ਦੀ ਸੰਭਾਵਨਾ ਹੈ । ਜਦੋਂ ਅਸੀਂ ਕਿਡਨੀ ਦੀ ਬਾਇਓਪਸੀ ਕਰਨ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ, ਤਾਂ ਟਿਊਮਰ ਦੀ ਗੁੰਝਲਦਾਰ ਸਥਿਤੀ ਕਾਰਨ ਇਹ ਵਿਕਲਪ ਸੰਭਵ ਨਹੀਂ ਲੱਗਿਆ । ਕਿਡਨੀ ਟ੍ਰਾਂਸਪਲਾਂਟ ਕਰਾਉਣ ਵਾਲੇ ਮਰੀਜ਼ਾਂ ਵਿਚ , ਉਨ੍ਹਾਂ ਦੀ ਕਿਡਨੀ ਦੀ ਕਾਰਜਪ੍ਰਣਾਲੀ ਨੂੰ ਬਣਾਈ ਰੱਖਣ ਲਈ ਜ਼ਰੂਰੀ ਇਮਿਊਨੋਸਪਰੇਸੈਂਟ ਕਾਰਨ ਘਾਤਕ ਟਿਊਮਰ ਹੋਣ ਦਾ ਖ਼ਤਰਾ ਵੱਧ ਹੋ ਜਾਂਦਾ ਹੈ। ਇਹ ਇਮਿਊਨੋਸਪ੍ਰੇਸਿਵ ਮਰੀਜ਼ ਦੇ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਘਾਤਕ ਬਿਮਾਰੀਆਂ ਦੀ ਚਪੇਟ ਵਿਚ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਕਿਡਨੀ ਨੂੰ ਹਟਾਉਣ ਨਾਲ ਮਰੀਜ਼ ਇੱਕ ਚੁਣੌਤੀਪੂਰਨ ਸਥਿਤੀ ਵਿੱਚ ਆ ਜਾਂਦਾ, ਕਿਉਂਕਿ ਦੂਸਰਾ ਡੋਨਰ ਲੱਭਣਾ ਮੁਸ਼ਕਿਲ ਹੁੰਦਾ ਅਤੇ ਉਸਨੂੰ ਫੇਰ ਤੋਂ ਡਾਇਲਸਿਸ ਤੇ ਵਾਪਸ ਜਾਣਾ ਪੈਂਦਾ। ਇਸ ਲਈ, ਕੈਂਸਰ ਦੇ ਦੂਜੇ ਹਿੱਸਿਆਂ ਵਿੱਚ ਫੈਲਣ ਤੋਂ ਪਹਿਲਾਂ ਟਿਊਮਰ ਨੂੰ ਹਟਾਉਣਾ ਅਤੇ ਉਸਦੀ ਭੈਣ ਦੁਆਰਾ ਦਾਨ ਕੀਤੀ ਗਈ ਇੱਕੋ-ਇੱਕ ਕਾਰਜਸ਼ੀਲ ਕਿਡਨੀ ਨੂੰ ਬਚਾਉਣਾ ਮਹੱਤਵਪੂਰਨ ਸੀ।
ਡਾ. ਅਗਰਵਾਲ ਨੇ ਕਿਸੇ ਵੀ ਸਰਜੀਕਲ ਪ੍ਰਕਿਰਿਆ ਨਾਲ ਅੱਗੇ ਵਧਣ ਦੀਆਂ ਚੁਣੌਤੀਆਂ ਬਾਰੇ ਵਿਸਤਾਰ ਨਾਲ ਦੱਸਿਆ, “ਟ੍ਰਾਂਸਪਲਾਂਟ ਕੀਤੀ ਕਿਡਨੀ ਦੀ ਸਥਿਤੀ ਮੂਲ ਕਿਡਨੀ ਤੋਂ ਵੱਖਰੀ ਸੀ, ਜੋ ਇੰਟਰਨਲ ਇਲਿਯਾਕ ਧਮਣੀ (ਆਰਟਰੀ ) ਦੇ ਨੇੜੇ ਸੀ। ਰਵਾਇਤੀ ਸਰਜਰੀ ਨਾਲ ਖੂਨ ਦੀਆਂ ਨਾੜੀਆਂ ਨੂੰ ਕੱਟਣ , ਟਿਊਮਰ ਦਾ ਸਹੀ ਢੰਗ ਨਾਲ ਪਤਾ ਲਗਾਉਣ ਅਤੇ ਉਸਨੂੰ ਹਟਾਉਣ ਵਿੱਚ ਕਾਫੀ ਮੁਸ਼ਕਲਾਂ ਆਉਣ ਦੀ ਸੰਭਾਵਨਾ ਸੀ । ਇਸ ਲਈ, ਅਸੀਂ ਰੋਬੋਟਿਕ-ਸਹਾਇਤਾ ਪ੍ਰਾਪਤ ਅੰਸ਼ਕ ਨੈਫਰੇਕਟੋਮੀ ਦਾ ਵਿਕਲਪ ਚੁਣਿਆ । ਅੰਸ਼ਕ ਨੈਫਰੇਕਟੋਮੀ ਵਰਗੀਆਂ ਪ੍ਰਕਿਰਿਆਵਾਂ ਲਈ ਸਟੈਂਡਰਡ ਵਾਰਮ ਇਸਕੇਮਿਆ ਸਮਾਂ (ਉਹ ਸਮਾਂ ਜਦੋਂ ਕੋਈ ਅੰਗ ਖੂਨ ਦੀ ਸਪਲਾਈ ਘੱਟ ਹੋਣ ਜਾਂ ਕੱਟਣ ਤੋਂ ਬਾਅਦ ਸਰੀਰ ਦੇ ਤਾਪਮਾਨ ‘ਤੇ ਰਹਿੰਦਾ ਹੈ ) 25 ਮਿੰਟ ਤੋਂ ਘੱਟ ਹੁੰਦਾ ਹੈ, ਕਿਉਂਕਿ ਖੂਨ ਦੀਆਂ ਨਾੜੀਆਂ ਨੂੰ ਲੰਬੇ ਸਮੇਂ ਤੱਕ ਕਲੈਂਪ ਕਰਨ ਨਾਲ ਕਿਡਨੀ ਨੂੰ ਗੰਭੀਰ ਇਸਕੇਮਿਕ ਨੁਕਸਾਨ ਹੋ ਸਕਦਾ ਹੈ ।
ਉੱਨਤ ਰੋਬੋਟਿਕ ਟੈਕਨੋਲੋਜੀ ਦੁਆਰਾ ਮਿਲੇ 3ਡੀ ਵਿਜ਼ਿਨ , ਵਧੀ ਹੋਈ ਸਟੀਕਤਾ ਅਤੇ ਨਿਪੁੰਨਤਾ ਨਾਲ ਦਾ ਵਿੰਚੀ ਨੇ ਡਾਕਟਰਾਂ ਨੂੰ ਸਿਰਫ 10 ਮਿੰਟ ਦੇ ਵਾਰਮ ਇਸਕੇਮਿਆ ਸਮੇਂ ਦੇ ਅੰਦਰ ਸਿਰਫ 100 ਮਿਲੀ ਲੀਟਰ ਦੇ ਘੱਟ ਤੋਂ ਘਟ ਖੂਨ ਦੇ ਨੁਕਸਾਨ ਦੇ ਨਾਲ ਟਿਊਮਰ ਨੂੰ ਕੱਟਣ ਕਰਨ ਅਤੇ ਰਿਸੇਕਟ ਕਰਨ ਵਿਚ ਮਦਦ ਕੀਤੀ ਹੈ । ਟਿਊਮਰ ਨੂੰ ਪੂਰੀ ਤਰ੍ਹਾਂ ਹਟਾਉਣ ਦੇ ਦੌਰਾਨ ਕਿਡਨੀ ਦੇ 95 ਪ੍ਰਤੀਸ਼ਤ ਤੋਂ ਵੱਧ ਹਿੱਸੇ ਸੁਰੱਖਿਅਤ ਕੀਤਾ ਗਿਆ ਸੀ । ਨਤੀਜੇ ਵਜੋਂ, ਮਰੀਜ਼ ਤੇਜ਼ੀ ਨਾਲ ਠੀਕ ਹੋ ਗਿਆ ਹੈ ਅਤੇ ਉਸ ਦੀ ਕਿਡਨੀ ਹੁਣ ਬਿਨਾਂ ਕਿਸੇ ਪੇਚੀਦਗੀ ਦੇ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ ।
ਆਪਣੀ ਤੇਜ਼ ਰਿਕਵਰੀ ‘ਤੇ ਟਿੱਪਣੀ ਕਰਦੇ ਹੋਏ, 56 ਸਾਲਾ ਮਰੀਜ਼ ਨੇ ਕਿਹਾ, “ਦੋਵੇਂ ਕਿਡਨੀਆਂ ਨੂੰ ਗੁਆਉਣਾ ਪਹਿਲਾਂ ਹੀ ਕਾਫ਼ੀ ਪ੍ਰੇਸ਼ਾਨੀ ਭਰਿਆ ਅਨੁਭਵ ਸੀ। ਸਾਲ 2018 ਵਿੱਚ ਇੱਕ ਡੋਨਰ ਦੇ ਰੂਪ ਵਿਚ ਮੇਰੀ ਭੈਣ ਨੇ ਕਿਡਨੀ ਟ੍ਰਾਂਸਪਲਾਂਟ ਕਰਵਾਉਣ ਅਤੇ ਸਿਹਤਮੰਦ ਜੀਵਨ ਜਿਉਣ ਵਿੱਚ ਮੇਰੀ ਬਹੁਤ ਸਹਾਇਤਾ ਕੀਤੀ। ਉਸ ਮੁਸ਼ਕਿਲ ਦੌਰ ਵਿਚੋਂ ਲੰਘਣ ਤੋਂ ਬਾਅਦ , ਇਸ ਟਿਊਮਰ ਕਾਰਨ ਇੱਕੋ-ਇੱਕ ਕਾਰਜਸ਼ੀਲ ਟ੍ਰਾਂਸਪਲਾਂਟਡ ਕਿਡਨੀ ਨੂੰ ਗੁਆਉਣਾ ਕਾਫੀ ਡਰਾਉਣ ਵਾਲਾ ਸੀ। ਮੈਂ ਫੋਰਟਿਸ ਹਸਪਤਾਲ ਦੇ ਡਾਕਟਰਾਂ ਦੀ ਟੀਮ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਸਥਿਤੀ ਤੋਂ ਬਚਣ ਵਿੱਚ ਮੇਰੀ ਮਦਦ ਕੀਤੀ। ਡਾਇਲਸਿਸ ‘ਤੇ ਵਾਪਸ ਜਾਣਾ ਬੇਹੱਦ ਮੁਸ਼ਕਲ ਹੋ ਹੁੰਦਾ। ਟੈਕਨੋਲੋਜੀ ਅਤੇ ਡਾਕਟਰਾਂ ਦੀ ਮੁਹਾਰਤ ਅਤੇ ਹੁਨਰ ਦੀ ਬਦੌਲਤ ਮੈਂ ਆਪਣੇ ਕਿਡਨੀ ਦੇ ਕੰਮ ਨੂੰ ਬਰਕਰਾਰ ਰੱਖਣ ਅਤੇ ਚੰਗੀ ਤਰ੍ਹਾਂ ਠੀਕ ਹੋਣ ਦੇ ਯੋਗ ਹੋ ਸਕਿਆ ਹਾਂ ।”