ਮਹਾਂਕੁੰਭ ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ, ਪਰ ਸ਼ਰਧਾਲੂਆਂ ਦੀ ਭੀੜ ਲਗਾਤਾਰ ਆ ਰਹੀ ਹੈ। ਹਰ ਕੋਈ ਪ੍ਰਯਾਗਰਾਜ ਜਾ ਕੇ ਪਵਿੱਤਰ ਇਸ਼ਨਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਭੀੜ, ਰੇਲ ਟਿਕਟਾਂ ਦੀ ਸਮੱਸਿਆ ਅਤੇ ਲੰਬੀ ਦੂਰੀ ਪੈਦਲ ਚੱਲਣ ਕਾਰਨ ਬਹੁਤ ਸਾਰੇ ਲੋਕ ਪਰੇਸ਼ਾਨ ਹਨ।
ਇਸ ਦੌਰਾਨ, ਸੋਸ਼ਲ ਮੀਡੀਆ ‘ਤੇ ਇੱਕ ਅਨੋਖਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ‘ਡਿਜੀਟਲ ਇਸ਼ਨਾਨ’ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਲੋਕ ਪ੍ਰਯਾਗਰਾਜ ਆਏ ਬਿਨਾਂ ਵੀ ਕੁੰਭ ਇਸ਼ਨਾਨ ਕਰ ਸਕਦੇ ਹਨ।
ਕਿਵੇਂ ਹੁੰਦਾ ਹੈ ‘ਡਿਜੀਟਲ ਇਸ਼ਨਾਨ’ ?
ਵਾਇਰਲ ਵੀਡੀਓ ਵਿੱਚ ਇੱਕ ਵਿਅਕਤੀ ਇਹ ਸੇਵਾ ਪ੍ਰਦਾਨ ਕਰਦਾ ਦਿਖਾਈ ਦੇ ਰਿਹਾ ਹੈ, ਜਿਸ ਦੇ ਤਹਿਤ ਸ਼ਰਧਾਲੂ ਵਟਸਐਪ ‘ਤੇ ਆਪਣੀਆਂ ਪਾਸਪੋਰਟ ਸਾਈਜ਼ ਫੋਟੋਆਂ ਭੇਜਦੇ ਹਨ ਫਿਰ ਉਹ ਵਿਅਕਤੀ ਉਨ੍ਹਾਂ ਤਸਵੀਰਾਂ ਦਾ ਪ੍ਰਿੰਟਆਊਟ ਕੱਢਦਾ ਹੈ ਤੇ ਸੰਗਮ ਵਿੱਚ ਪ੍ਰਤੀਕਾਤਮਕ ਡੁਬਕੀ ਲਗਾਉਂਦਾ ਹੈ। ਇਸ ਲਈ ਉਹ 1100 ਰੁਪਏ ਲੈਂਦਾ ਹੈ।