ਕੁੜੀਆਂ ਨੂੰ ਮਿਲਿਆ ਸਰਕਾਰੀ ਆਫਰ, “3 ਲੱਖ ਰੁਪਏ ਲਓ, ਪਿੰਡ ਦੇ ਮੁੰਡੇ ਨਾਲ ਵਿਆਹ ਕਰਾਓ”

ਕੁੜੀਆਂ ਨੂੰ ਮਿਲਿਆ ਸਰਕਾਰੀ ਆਫਰ, “3 ਲੱਖ ਰੁਪਏ ਲਓ, ਪਿੰਡ ਦੇ ਮੁੰਡੇ ਨਾਲ ਵਿਆਹ ਕਰਾਓ”

ਵਿਆਹ ਦਾ ਮਾਮਲਾ ਇੰਨਾ ਗੁੰਝਲਦਾਰ ਹੁੰਦਾ ਹੈ ਕਿ ਹੁਣ ਤਾਂ ਮਾਪੇ ਵੀ ਆਪਣੇ ਬੱਚਿਆਂ ਨੂੰ ਇਸ ਸਬੰਧੀ ਸਲਾਹ ਘੱਟ ਹੀ ਦਿੰਦੇ ਹਨ। ਅਜਿਹੇ ਵਿੱਚ ਸੋਚੋ ਕੀ ਕਿਸੇ ਵੀ ਦੇਸ਼ ਦੀ ਸਰਕਾਰ ਨੂੰ ਇਹ ਹੱਕ ਹੈ ਕਿ ਉਹ ਪੈਸੇ ਦਾ ਲਾਲਚ ਦੇ ਕੇ ਕੁੜੀਆਂ ਦੇ ਵਿਆਹ ਕਰਾਵੇ। ਆਪਣੀ ਟੈਕਨਾਲੋਜੀ ਅਤੇ ਨੈਤਿਕ ਕਦਰਾਂ-ਕੀਮਤਾਂ ਕਾਰਨ ਸੁਰਖੀਆਂ ‘ਚ ਰਹਿਣ ਵਾਲਾ ਜਾਪਾਨ ਇਨ੍ਹੀਂ ਦਿਨੀਂ ਇਕ ਅਜਿਹੀ ਹੀ ਅਜੀਬੋ-ਗਰੀਬ ਯੋਜਨਾ ਕਾਰਨ ਸੁਰਖੀਆਂ ‘ਚ ਹੈ।

ਅਜਿਹਾ ਆਫਰ ਤੁਸੀਂ ਸ਼ਾਇਦ ਹੀ ਸੁਣਿਆ ਹੋਵੇਗਾ। ਹਾਲਾਂਕਿ, ਇੱਕ ਏਸ਼ੀਆਈ ਦੇਸ਼ ਵਿੱਚ, ਸਰਕਾਰ ਨੇ ਪਿੰਡ ਦੇ ਮਰਦਾਂ ਨਾਲ ਵਿਆਹ ਕਰਨ ਲਈ ਕੁੜੀਆਂ ਨੂੰ ਪੈਸੇ ਦੇਣ ਦੀ ਸਕੀਮ ਜਾਰੀ ਕੀਤੀ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਜਾਪਾਨ ਸਰਕਾਰ ਨੇ ਵਿਆਹਾਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੀ ਸਕੀਮ ਲਿਆਂਦੀ ਸੀ, ਜਿਸ ਕਾਰਨ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

 

ਜਾਪਾਨ ਸਰਕਾਰ ਵੱਲੋਂ ਤਿਆਰ ਕੀਤੀ ਗਈ ਯੋਜਨਾ ਅਨੁਸਾਰ ਲੜਕੀਆਂ ਨੂੰ 600,000 ਯੇਨ ਯਾਨੀ 3 ਲੱਖ 52 ਹਜ਼ਾਰ ਰੁਪਏ ਲੈ ਕੇ ਪਿੰਡ ਦੇ ਲੜਕੇ ਨਾਲ ਵਿਆਹ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ। ਜਾਪਾਨ ਵਿਚ ਪਿੰਡਾਂ ਤੋਂ ਹਿਜਰਤ ਕਾਰਨ ਕਈ ਥਾਵਾਂ ‘ਤੇ ਪੂਰੇ ਇਲਾਕੇ ਖਾਲੀ ਹੋ ਗਏ ਹਨ। ਅਜਿਹੇ ‘ਚ ਸਰਕਾਰ ਨੇ ਉਨ੍ਹਾਂ ਲੜਕੀਆਂ ਨੂੰ ਪ੍ਰੋਤਸਾਹਨ ਦੀ ਪੇਸ਼ਕਸ਼ ਕੀਤੀ ਸੀ ਜੋ ਵਿਆਹ ਤੋਂ ਬਾਅਦ ਟੋਕੀਓ ਛੱਡ ਕੇ ਪੇਂਡੂ ਖੇਤਰਾਂ ‘ਚ ਜਾਣਗੀਆਂ। ਇਸ ਦੇ ਲਈ ਟੋਕੀਓ ਦੀਆਂ 23 ਸਿਟੀ ਕੌਂਸਲਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਲੜਕੀਆਂ ਨੂੰ ਯੋਗ ਮੰਨਿਆ ਗਿਆ ਸੀ।