ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਤੇ ਜੋਨ ਬਾਬਾ ਮਸਤੂ ਜੀ ਦੇ ਆਗੂ ਵੱਲੋਂ ਅੱਜ 3 ਦਿਨ ਵੀ ਪਠਾਨਕੋਟ ਤੋਂ ਅੰਮ੍ਰਿਤਸਰ ਰੋਡ ਵਾਲਾਂ ਟੋਲ ਪਲਾਜ਼ਾ ਫ੍ਰੀ ਜਾਰੀ ਰੱਖਿਆ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਤੇ ਜੋਨ ਬਾਬਾ ਮਸਤੂ ਜੀ ਦੇ ਆਗੂ ਵੱਲੋਂ ਅੱਜ 3 ਦਿਨ ਵੀ ਪਠਾਨਕੋਟ ਤੋਂ ਅੰਮ੍ਰਿਤਸਰ ਰੋਡ ਵਾਲਾਂ ਟੋਲ ਪਲਾਜ਼ਾ ਫ੍ਰੀ ਜਾਰੀ ਰੱਖਿਆ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਡੀ:ਸੀ ਦਫਤਰ ਗੁਰਦਾਸਪੁਰ ਅੱਗੇ ਲੱਗਾ ਮੋਰਚਾ 22 ਵੇਂ ਦਿਨ ਵਿੱਚ ਦਾਖਲ ਹੋ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ, ਲਖਵਿੰਦਰ ਸਿੰਘ ਵਰਿਆਮ ਨੰਗਲ ਹੁਸ਼ਿਆਰਪੁਰ ਅਤੇ ਜਲੰਧਰ ਟੋਲ ਪਲਾਜਿਆਂ ਤੇ ਧਰਨਾਕਾਰੀਆਂ ਉਤੇ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ ਡੀਸੀ ਦਫ਼ਤਰ ਗੁਰਦਾਸਪੁਰ ਦੇ ਗੇਟ ਅੱਗੇ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਸਾਨਾਂ ਮਜ਼ਦੂਰਾਂ ਵੱਲੋਂ ਅੱਜ 3 ਦਿਨ ਵੀ ਪਠਾਨਕੋਟ ਤੋਂ ਅੰਮ੍ਰਿਤਸਰ ਰੋਡ ਤੇ ਕੋਲ ਪਲਾਜ਼ਾ ਫ੍ਰੀ ਕੀਤਾ ।

ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ, ਲਖਵਿੰਦਰ ਸਿੰਘ ਵਰਿਆਮ ਨੰਗਲ ,ਜਤਿੰਦਰ ਸਿੰਘ ਵਰਿਆ, ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ, ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਥੇਬੰਦੀ ਵੱਲੋ ਕਿਸਾਨਾ ਦੀਆਂ ਹੱਕੀ ਮੰਗਾਂ ਨੂੰ ਲੈ ਕੇ 26 ਨਵੰਬਰ ਤੋਂ ਮੋਰਚਾ ਲਗਾਤਾਰ ਚੱਲ ਰਿਹਾ ਹੈ।ਪਰ ਸਰਕਾਰ ਦਾ ਕਿਸਾਨ ਮਜਦੂਰ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਚੁੱਕਾ ਹੈ।ਸਰਕਾਰ ਸਮਾਜ ਵਿਰੋਧੀ ਅਨਸਰਾਂ ਨੂੰ ਹੱਲਾਸ਼ੇਰੀ ਦੇ ਕੇ ਧਰਨਾਕਾਰੀਆਂ ਦੇ ਗਲ ਪਾਇਆ ਜਾ ਰਿਹਾ ਹੈ ।ਜਿਸ ਦੀ ਮਿਸਾਲ ਟੋਲ ਪਲਾਜ਼ਾ ਚਿਲਾਂਗ ਹੁਸ਼ਿਆਰਪੁਰ ਅਤੇ ਕਾਹਵਾਂ ਪੱਤਣ ਜਲ਼ੰਧਰ ਵਿਖੇ ਸਰਕਾਰ ਦੀ ਸਹਿ ਉਤੇ ਸ਼ਰਾਰਤੀ ਅਨਸਰਾਂ ਨੇ ਹੁਲੜਬਾਜੀ ਕੀਤੀ ਗਈ ।ਜਿਸ ਵਿੱਚ ਕੁੱਝ ਕਿਸਾਨਾ ਨੂੰ ਸੱਟਾਂ ਵੀ ਲੱਗੀਆਂ ਹਨ।ਜੋ ਕਿ ਬਹੁਤ ਨਿੰਦਣਯੋਗ ਹੈ। ਕਿਸਾਨ ਆਗੂਆਂ ਨੇ ਆਪਣੀ ਸੂਝ ਬੂਝ ਨਾਲ ਮਹੋਲ ਨੂੰ ਖ਼ਰਾਬ ਨਹੀਂ ਹੋਣ ਦਿੱਤਾ ਤੇ ਹੁਲੜਬਾਜਾ ਨੂੰ ਵਾਪਿਸ ਮੋੜਿਆ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦਾ ਇਹ ਰਵਈਆ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇ ਗਾ। ਜਿਸ ਦੀ ਜ਼ਿੰਮੇਵਾਰ ਭਗਵੰਤ ਮਾਨ ਦੀ ਆਪ ਸਰਕਾਰ ਹੋਵੇ ਗੀ। ਕਿਸਾਨ ਆਗੂਆਂ ਨੇ ਕਿਹਾ ਕਿ ਲੋਕ ਮੋਰਚੇ ਵਿੱਚ ਵੱਧ ਤੋਂ ਵੱਧ ਦੁੱਧ ਪ੍ਰਸ਼ਾਦੇ ਲੈਕੇ ਪਹੁੰਚ ਰਹੇ ਹਨ। ਜਿਸ ਨਾਲ ਮੋਰਚੇ ਨੂੰ ਵੱਡਾ ਬੱਲ ਮਿਲਾ ਜਿਦੋ ਕਿਸਾਨ ਆਗੂ ਗੁਰਦੀਪ ਸਿੰਘ ਕਲੀਪੁਰ ਵੱਲੋਂ ਕਿਸਾਨਾਂ ਮਜ਼ਦੂਰਾਂ ਲਈ ਲਦਪਾਲਵਾ ਟੋਲ ਪਲਾਜੇ ਤੇ ਪਕੋੜੇ ਅਤੇ ਫਰੂਟ ਦੀ ਸੇਵਾ ਕੀਤੀ ਗਈ । ਇਸ ਮੌਕੇ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸੰਘਰਸ਼ ਤਿੱਖਾ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ ਜਾਵੇ, ਸਰਕਾਰੀ ਦਫ਼ਤਰਾਂ ਵਿੱਚ ਫੈਲਿਆ ਭਿ੍ਸ਼ਟਾਚਾਰ ਖ਼ਤਮ ਕੀਤਾ ਜਾਵੇ, ਪ੍ਰਇਵੈਟ ਸਕੂਲਾਂ ਵਿੱਚ ਮਾਪਿਆਂ ਦੀ ਹੋ ਰਹੀ ਲੁੱਟ ਖਸੁੱਟ ਬੰਦ ਕੀਤੀ ਜਾਵੇ, ਰੇਤਾ ਸਸਤੀ ਮੁਹਾਈਆ ਕਰਵਾਈ ਜਾਵੇ, ਨਸ਼ੇ ਤੇ ਲਗਾਮ ਲਗਾਈ ਜਾਵੇ।ਇਸ ਮੌਕੇ ਹਾਜ਼ਰ ਪ੍ਰਮੁੱਖ ਆਗੂ ਸਤਨਾਮ ਸਿੰਘ ਅੱਲੜ ਪਿੰਡੀ, ਚਰਨਜੀਤ ਸਿੰਘ ਚੰਨੀ, ਸੁਖਵਿੰਦਰ ਸਿੰਘ ਦਾਖਲਾ,ਕੁਲਜੀਤ ਸਿੰਘ ਹਯਾਤ ਨਗਰ, ਗੁਰਪ੍ਰੀਤ ਸਿੰਘ ਕਾਲਾ ਨੰਗਲ,ਵੱਸਣ ਸਿੰਘ ਪੀਰਾਂ ਬਾਗ਼,ਕਰਨੈਲ ਸਿੰਘ ਆਂਦੀ, ਰਣਬੀਰ ਸਿੰਘ ਡੁਗਰੀ, ਦਿਲਬਾਗ ਸਿੰਘ ਹਰਦੋਛੰਨੀ, ਸੁੱਚਾ ਸਿੰਘ ਬਲੱਗਣ, ਕਰਨੈਲ ਸਿੰਘ ਮੱਲ੍ਹੀ, ਲਖਵਿੰਦਰ ਸਿੰਘ ਨੰਗਲ ਡਾਲਾਂ, ਨਰਿੰਦਰ ਸਿੰਘ ਆਲੀਨੰਗਲ, ਰਸ਼ਪਾਲ ਸਿੰਘ ਡੁਗਰੀ,ਅਨੋਖ ਸਿੰਘ ਅੱਲੜ ਪਿੰਡੀ, ਤਰਸੇਮ ਸਿੰਘ ਅੱਲੜ ਪਿੰਡੀ, ਬੀਬੀ ਮਨਜਿੰਦਰ ਕੌਰ, ਬੀਬੀ ਦਵਿੰਦਰ ਕੌਰ, ਬੀਬੀ ਸੁਖਦੇਵ ਕੌਰ, ਰਮਨਦੀਪ ਕੌਰ ਆਦਿ ਹਾਜ਼ਰ ਸਨ । ਜਾਰੀ ਕਰਤਾ ਪ੍ਰੈਸ ਸਕੱਤਰ ( ਸੁਖਦੇਵ ਸਿੰਘ ਅੱਲੜ ਪਿੰਡੀ )