ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ *ਜ਼ਿਲ੍ਹਾ ਗੁਰਦਾਸਪੁਰ ਵਿੱਚ ਬੀਬੀਆਂ ਦੀਆਂ ਪਿੰਡ ਪਿੰਡ ਜਥੇਬੰਧਕ ਚੋਣਾਂ ਕਰਵਾਅ 9 ਫਰਵਰੀ ਨੂੰ ਜ਼ਿਲ੍ਹਾ ਕਮੇਟੀ ਦਾ ਵਿਸਥਾਰ !

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ *ਜ਼ਿਲ੍ਹਾ ਗੁਰਦਾਸਪੁਰ ਵਿੱਚ ਬੀਬੀਆਂ ਦੀਆਂ ਪਿੰਡ ਪਿੰਡ ਜਥੇਬੰਧਕ ਚੋਣਾਂ ਕਰਵਾਅ 9 ਫਰਵਰੀ ਨੂੰ ਜ਼ਿਲ੍ਹਾ ਕਮੇਟੀ ਦਾ ਵਿਸਥਾਰ !

ਮਿਤੀ 30 ਜਨਵਰੀ 2025
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਮੇਟੀ ਗੁਰਦਾਸਪੁਰ ਵੱਲੋਂ ਬੀਬੀਆਂ ਦੀਆਂ ਜਥੇਬੰਦਕ ਚੋਣਾਂ ਕਰਵਾਅਕੇ ਰਵਾਅ ਕੇ ।ਜੋਨ ਪੱਧਰੀ ਗਠਨ ਕੀਤਾ ਜਾ ਰਿਹਾ ਹੈ। 9 ਫਰਵਰੀ ਨੂੰ ਜ਼ਿਲ੍ਹੇ ਵਿੱਚ ਬੀਬੀਆਂ ਦਾ ਇਕੱਠ ਕਰਕੇ ਜ਼ਿਲ੍ਹਾ ਕਮੇਟੀ ਦਾ ਵਿਸਥਾਰ ਕੀਤਾ ਜਾਵੇਗਾ ਜਿਸ ਵਿੱਚ ਬੀਬੀਆਂ ਦੀਆਂ ਕਮੇਟੀ ਦੀ ਤਿਆਰੀਆਂ ਜੰਗੀ ਪੱਧਰ ਤੇ ਹੋ ਰਹੀਆਂ ਹਨ।
ਇੱਕ ਲਿਖਤੀ ਪ੍ਰੈਸ ਬਿਆਨ ਜਾਰੀ ਕਰਦਿਆਂ ਜਿਲਾ ਇੰਚਾਰਜ ਤੇ ਸੂਬਾ ਕਮੇਟੀ ਮੈਂਬਰ ਸਵਿੰਦਰ ਸਿੰਘ ਚੁਤਾਲਾ ਨੇ ਦੱਸਿਆ ਕਿ ਸ਼ੰਭੂ ਖਨੋਰੀ ਬਾਰਡਰ ਤੇ ਚੱਲ ਰਹੈ ਮੋਰਚਿਆਂ ਨੂੰ ਹੋਰ ਮਜਬੂਤ ਕਰਨ ਲਈ ਇਸ ਲੜਾਈ ਵਿੱਚ ਬੀਬੀਆਂ ਦੀ ਹਿੱਸੇਦਾਰੀ ਅਤਿ ਜਰੂਰੀ ਹੈ। ਜੇਕਰ ਸਮਾਜ ਵਿੱਚ ਔਰਤਾਂ ਜਾਗਰਿਤ ਹੋ ਕੇ ਜਥੇਬੰਦ ਹੋਣਗੀਆਂ ਤਾਂ ਭਰੂਣ ਹੱਤਿਆ ਤੇ ਨਸ਼ਿਆਂ ਦੇ ਕੋਹੜ ਵਰਗੀਆਂ ਹੋਰ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ। ਆਗੂ ਨੇ ਕਿਹਾ ਕਿ ਪਿੰਡ ਪੱਧਰੀ ਚੋਣਾਂ ਕਰਵਾ ਕੇ ਜੋਨ ਬਾਬਾ ਮਸਤੂ ਜੋਨ ਜੀ ,ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਅਤੇ ਜੋਨ ਬਟਾਲਾ ਦਾ ਗਠਨ ਕਰ ਦਿੱਤਾ ਗਿਆ ਹੈ। ਬੀਬੀ ਸੁਖਦੇਵ ਕੌਰ ਕਾਲਾ ਨੰਗਲ, ਬੀਬੀ ਹਰਜੀਤ ਕੌਰ ਨਾਨੋਵਾਲ ਕਲਾਂ, ਬੀਬੀ ਬਲਵੀਰ ਕੌਰ ਬੱਜੂਮਾਨ ਨੇ ਕਿਹਾ ਕਿ ਬੀਬੀਆਂ ਦੀ ਵੱਡੀ ਗਿਣਤੀ ਲੈ ਕੇ ਆਪਣੇ ਕਿਸਾਨ ਭਰਾਵਾਂ ਨਾਲ ਲੜਾਈ ਵਿੱਚ ਸ਼ਾਮਿਲ ਹੋਣਗੀਆਂ। ਜਥੇਬੰਦੀ ਦੇ ਢਾਂਚੇ ਨੂੰ ਅੱਗੇ ਤੋਰਦਿਆਂ 30 ਜਨਵਰੀ ਨੂੰ ਅਚਲ ਸਾਹਿਬ, ਦੀ ਜੋਨ ਦਾ ਗਠਨ 31 ਜਨਵਰੀ ਨੂੰ ਜੋਨ ਬਾਬਾ ਮੱਕਾ ਜੀ , ਜੋਨ ਤੇਜਾ ਸਿੰਘ ਸੁਤੰਤਰ ਜੀ,ਪਹਿਲੀ ਇੱਕ ਫਰਵਰੀ ਜੋਨ ਬੀਬੀ ਸੁੰਦਰੀ ਜੀ ਤੇ ਜੋਨ ਬੁਰਜ਼ ਸਾਹਿਬ ਦਾ ਗਠਨ ਕੀਤਾ ਜਾਵੇਗਾ ਇਸੇ ਤਰ੍ਹਾਂ ਦੋ ਫਰਵਰੀ ਜੋਨ ਦਮਦਮਾ, ਜੋਨ ਭਗਤ ਨਾਮਦੇਵ ਤੇ ਜੋਨ ਰਾਮ ਥੰਮਣ ਦੀ ਬੀਬੀਆਂ ਦਾ ਗਠਨ ਕੀਤਾ ਜਾਵੇਗਾ। ਸੂਬਾ ਆਗੂ ਹਰਵਿੰਦਰ ਸਿੰਘ ਮਾਸਾਣੀਆ ਸਿੰਘ ਨੇ ਕਿਹਾ ਕਿ ਜਥੇਬੰਦੀ ਵਿੱਚ ਔਰਤਾਂ ਨੂੰ ਬਰਾਬਰ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਅਤੇ ਬੀਬੀਆਂ ਮਾਈ ਭਾਗ ਕੌਰ ਦੀਆਂ ਵਾਰਸਾ ਬਣ ਕੇ ਲੜਾਈ ਦੇ ਮੈਦਾਨ ਵਿੱਚ ਕੁੱਦ ਰਹੀਆਂ ਹਨ। ਆਗੂਆਂ ਨੇ ਕਿਹਾ ਕਿ 5/2/25 ਫਰਵਰੀ ਤੱਕ ਸਾਰੇ ਜੋਨਾ ਦਾ ਗਠਨ ਕਰਕੇ 9/2/25 ਫਰਵਰੀ ਨੂੰ ਜ਼ਿਲ੍ਹਾ ਕਮੇਟੀ ਦਾ ਗਠਨ ਕਰ ਦਿੱਤਾ ਜਾਵੇਗਾ। ਆਪਣੀ ਵਾਰੀ ਮੁਤਾਬਿਕ 20/2/25 ਫਰਵਰੀ ਨੂੰ ਜ਼ਿਲੇ ਭਰ ਵਿੱਚੋ ਸੈਂਕੜੇ ਟਰੈਕਟਰ ਟਰਾਲੀਆਂ ਲੈਕੇ ਕਿਸਾਨਾਂ ਮਜ਼ਦੂਰਾਂ ਅਤੇ ਬੀਬੀਆਂ ਦੇ ਜਥੇ ਸ਼ੰਭੂ ਮੋਰਚੇ ਲਈ ਰਵਾਨਾ ਹੋਣਗੇ। ਜਾਰੀ ਕਰਤਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ,!