ਅੱਜ ਪਿੰਡ ਅੱਲੜ ਪਿੰਡੀ ਵਿਚ ਬੀਬੀਆ ਦੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਪ੍ਰਧਾਨ ਬੀਬੀ ਨਰਿੰਦਰ ਕੌਰ, ਸਕੱਤਰ ਪਰਮਜੀਤ ਕੌਰ,ਮੀਤ ਪ੍ਰਧਾਨ ਪ੍ਰੀਤ , ਖਜਾਨਚੀ ਅਮਨਦੀਪ ਕੌਰ, ਮੀਤ ਸਕੱਤਰ ਜਸਕੀਰਤ ਕੌਰ ਹੁੰਦਲ,ਮੈਂਬਰ ਸਰਬਜੀਤ ਕੁਮਾਰੀ, ਮੈਂਬਰ ਬਲਵਿੰਦਰ ਕੌਰ, ਮੈਂਬਰ ਰਤਨਜੀਤ ਕੌਰ,
ਮੈਂਬਰ ਆਸਾਂ ਰਾਣੀ,ਸੁਮਨ ਬਾਲਾ , ਰਾਜ ਰਾਣੀ ਇਸ ਮੌਕੇ ਜੋਨ ਪ੍ਰਧਾਨ ਸੁਖਵਿੰਦਰ ਸਿੰਘ ਅੱਲੜ ਪਿੰਡੀ ਤੇ ਸਤਨਾਮ ਸਿੰਘ ਖਜਾਨਚੀ ਨੇ ਜਥੇਬੰਦੀ ਦੇ ਸੰਵਿਧਾਨ ਬਾਰੇ ਜਾਣਕਾਰੀ ਦਿੱਤੀ ਨਵੀਂ ਬਣੀ ਕਮੇਟੀ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਿਯਮਾਂ ਅਨੁਸਾਰ ਕੰਮ ਕਰਨ ਲਈ ਕਿਹਾ ਅਤੇ ਮੌਕੇ ਜ਼ਿਲ੍ਹਾ ਪ੍ਰੱਸੈ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਕਿਹਾ ਕਿ ਪਿਛਲੇ 12 ਮਹੀਨਿਆਂ ਤੋਂ ਅਸੀਂ ਆਪਣੀਆਂ ,ਕੇਂਦਰ ਸਰਕਾਰ ਵੱਲੋਂ ਮੰਨੀਆ ਮੰਗਾਂ ਨੂੰ ਲਾਗੂ ਕਰਵਾਉਣ ਲਈ ,ਸ਼ੰਭੂ ,ਖਨੌਰੀ,ਰਤਨਪੁਰਾ ਬਾਡਰਾ , ਉੱਤੇ ਮੋਰਚੇ ਲਾਕੇ ਸੰਘਰਸ਼ ਕਰ ਰਹੇ ਹਾਂ , ਕੇਂਦਰ ਦੀ ਮੋਦੀ ਸਰਕਾਰ ਨੇ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨ ਮਜ਼ਦੂਰਾਂ ਉੱਤੇ ਭਾਰੀ ਜਬਰ ਢਾਇਆ ,ਜਿਸ ਦੇ ਰੋਸ ਵਜੋਂ , ਸਾਰੇ ਭਾਰਤ ਦੀਆਂ ਸੜਕਾਂ ਉਤੇ 26 ਜਨਵਰੀ ਨੂੰ ਕਾਲੇ ਝੰਡੇ ਲਾਕੇ ਟਰੈਕਟਰ ਮਾਰਚ ਕਰਕੇ, ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ, ਟਰੈਕਟਰ ਮਾਰਚ ਜੋਨ ਤੇਜਾ ਸਿੰਘ ਸੁਤੰਤਰ ਤੇ ਜੋਨ ਬਾਬਾ ਮਸਤੂ ਜੀ ਤੇ ਜੋਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਦਾਣਾ ਮੰਡੀ ਆਲੀਨੰਗਲ ਫੋਕਲ ਪੁਆਇੰਟ ਤੇ ਪਰਾਲੀ ਪ੍ਰਬੰਧਨ ਦੇ ਨਾਮ ਦੇ ਹੇਠ ਲੱਗ ਰਹੇ ਪ੍ਰਾਜੈਕਟ ਗੌਦਰੇਜ ਕੰਪਨੀ ਦੁਆਰਾ ਪੰਜਾਬ ਸਰਕਾਰ ਦੀ ਰਲੀ ਮਿਲੀ ਭੁਗਤ ਦੇ ਨਾਲ ਪਿੰਡ ਅਤੇ ਅਇਲਾਕੇ ਦੀ ਸਹਿਮਤੀ ਤੋਂ ਬਿਨਾਂ ਸਰਕਾਰ ਜ਼ਬਰਦਸਤੀ ਲਗਾਉਣ ਜਾਂ ਰਹੀ ਹੈ ਇਸ ਦੇ ਵਿਰੋਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਟਰੈਕਟਰ ਮਾਰਚ ਕਰਕੇ ਆਪਣਾ ਵਿਰੋਧ ਇਸ ਪ੍ਰਾਜੈਕਟ ਨੂੰ ਲਾਉਣ ਤੇ ਆਲੀਨੰਗਲ ਫੋਕਲ ਪੁਆਇੰਟ ਦੇ ਕਿਸਾਨ 26 ਜਨਵਰੀ 2025 ਨੂੰ ਠੀਕ 11ਵਜੇ ਦਾਣਾ ਮੰਡੀ ਆਲੀਨੰਗਲ ਵਿਖੇ ਆਪਣੇ ਟਰੈਕਟਰ ਲੈਕੇ ਪਹੁੰਚਣ ਤਾਂ ਜ਼ੋ ਟਰੈਕਟਰ ਮਾਰਚ ਨੂੰ ਸਫਲ ਬਣਾਇਆ ਜਾ ਸਕੇ , ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਸਕੱਤਰ, ਰਣਬੀਰ ਸਿੰਘ ਡੁਗਰੀ, ਕਰਨੈਲ ਸਿੰਘ ਮੱਲ੍ਹੀ, ਸੁਖਦੇਵ ਕੌਰ ਬੀਬੀ ਮਨਜਿੰਦਰ ਕੌਰ ਆਦਿ ਹਾਜ਼ਰ ਸਨ ਜਾਰੀ ਕਰਤਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ 9465176347