ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਜਿਲਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਦੇ ਆਗੂ ਅਨੋਖ ਸਿੰਘ ਅੱਲੜ ਪਿੰਡੀ ਸਾਨੂੰ ਅਲਵਿਦਾ ਕਹਿ ਗਏ ਅਤੇ ਆਪਣੇ ਪਰਿਵਾਰ ਨੂੰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਸਦਾ ਲਈ ਵਿਛੋੜਾ ਦੇ ਗਿਆ।
ਤੇ ਉਨਾਂ ਰਾਹਾ ਤੇ ਤੁਰ ਗਿਆ ਜਿੱਥੋ ਕਦੇ ਕੋਈ ਵਾਰਿਸ ਨਹੀਂ ਆਉਂਦਾ। ਜਦੋਂ ਕੋਈ ਕਿਸਾਨ ਮਜ਼ਦੂਰ ਆਗੂ ਜਾਂਦਾ ਤਾ ਉਮਰ ਭਰ ਲਈ ਸਵਾਲ ਵੀ ਖੜੇ ਕਰ ਜਾਂਦਾ ਹੈ ਜਿਹੜੇ ਕਦੇ ਵੀ ਸੁਲਝਾਏ ਨਹੀ ਜਾ ਸਕਦੇ ਹੁੰਦੇ। ਅਤੇ ਅਨੋਖ ਸਿੰਘ ਅੱਲੜ ਪਿੰਡੀ ਦਾ ਦਿੱਲੀ ਅੰਦੋਲਨ ਵਿੱਚ ਅਤੇ ਸੰਭੂ ਬਾਰਡਰ ਤੇ ਬਹੁਤ ਵਧੀਆ ਸਂਜੋਗ ਸੀ ਅਤੇ ਪਰਿਵਾਰ ਨਾਲ ਹਿਰਖ ਕਰਨ ਬੈਠੇ ਤਾ ਤੇਰੀਆ ਮਿੱਠੀਆ ਦੋ ਗੱਲਾ ਕਰਦਾ ਕਈ ਵਾਰ ਉਹ ਅੰਦਰ ਹੀ ਅੰਦਰ ਫਿਸਿਆ ਜਿਨ੍ਹਾਂ ਰਾਹਾਂ ਤੇ ਤੁਰਿਆ ਹੈ ਇਹ ਰਾਹ ਮਰਦਾਂ ਦੇ ਹਿੱਸੇ ਆਉਂਦੇ ਹਨ ਤੇ ਇਨ੍ਹਾਂ ਰਾਹਾਂ ਤੇ ਕੇਵਲ ਮਰਦ ਹੀ ਚੱਲ ਸਕਦੇ ਹਨ ਕੇਵਲ ਜਥੇਬੰਦਕ ਰਾਹ ਹੀ ਹੈ ਜਿਹੜਾ ਜਾਬਰ ਹਕੂਮਤਾਂ ਦਾ ਰਸਤਾ ਰੋਕ ਸਕਦਾ ਹੈ। ਤੇਰੇ ਵਰਗੇ ਆਗੂ ਤੇ ਸਾਨੂੰ ਬੜੀ ਆਸ ਸੀ ਪਰ ਅਫਸੋਸ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਅਨੋਖ ਸਿੰਘ ਤੂੰ ਜਿਥੇ ਵੀ ਹੋਵੇ ਸੁਖੀ ਵੱਸੇ ਤੇਰੇ ਜਾਣ ਤੇ ਅੱਜ ਸਾਰੀ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਤੇਰੇ ਪਰਿਵਾਰ ਨਾਲ ਦੁੱਖ ਦੇ ਵਿੱਚ ਸਰੀਕ ਹੁੰਦੀ ਹੈ ਅਤੇ ਹਮੇਸ਼ਾ ਹਮੇਸ਼ਾ ਲਈ ਪਰਿਵਾਰ ਨਾਲ ਖੜੀ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਨ ਤੇਜਾ ਸਿੰਘ ਸੁਤੰਤਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਅੱਲੜ ਪਿੰਡੀ, ਸਤਨਾਮ ਸਿੰਘ ਖਜਾਨਚੀ, ਕਰਨੈਲ ਸਿੰਘ ਸਕੱਤਰ,ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ, ਨਿਸ਼ਾਨ ਸਿੰਘ ਬਾਉਪੁਰ,ਰਣਬੀਰ ਸਿੰਘ ਡੁਗਰੀ, ਬੀਬੀ ਸੁਖਦੇਵ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਮਨਜਿੰਦਰ ਕੌਰ, ਆਦਿ ਹਾਜ਼ਰ ਸਨ ਜਾਰੀ ਕਰਤਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ!