ਅੱਜ ਜ਼ਿਲਾ ਗੁਰਦਾਸਪੁਰ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਮੂਹ ਜੋਨਾ ਵੱਲੋਂ ਧਾਰੀਵਾਲ ਈਐਸਆਈ ਹਸਪਤਾਲ ਦਾ ਕਰਾਓ ਕੀਤਾ ਗਿਆ ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਸਵੰਤ ਸਿੰਘ ਪਿੰਡ ਕਾਲੇ ਨੰਗਲ ਜੋ ਕੀ ਇਸ ਹਸਪਤਾਲ ਵਿੱਚ ਐਮ ਐਲਟੀ ਦੀ ਪੋਸਟ ਤੇ ਤੈਨਾਤ ਸੀ ਦਾ ਲਗਭਗ ਦੋ ਸਾਲ ਪਹਿਲਾਂ ਪਿੰਡ ਜਾਪੂਵਾਲ ਜਿਲਾ ਗੁਰਦਾਸਪੁਰ ਦੇ ਕੋਲ ਡਿਊਟੀ ਦੇ ਸਮੇਂ ਦੌਰਾਨ ਐਕਸੀਡੈਂਟ ਹੋ ਗਿਆ ਸੀ ਅਤੇ ਉਹ 100ਪਤੀਸਤ ਅਪਾਹਜ ਹੋ ਗਿਆ ਸਬੰਧਤ ਵਿਭਾਗ ਵੱਲੋਂ ਜਸਵੰਤ ਸਿੰਘ ਨੂੰ ਉਸਦੇ ਬਣਦੇ ਹੱਕ ਅਤੇ ਬਕਾਇਆ ਦੇਣ ਲਈ ਤਾਲ ਮਟੋਲ ਦੀ ਨੀਤੀ ਲਗਾਤਾਰ ਅਪਣਾਈ ਗਈ ਜਿਸ ਤੇ ਜਸਵੰਤ ਸਿੰਘ ਦੀ ਪਤਨੀ ਸੁਖਦੇਵ ਕੌਰ ਨੇ ਚੰਡੀਗੜ੍ਹ ਸਮੇਤ ਦਫਤਰ ਦੇ ਕਈ ਚੱਕਰ ਲਗਾਏ ਪਰੰਤੂ ਕੋਈ ਵੀ ਇਨਸਾਫ ਨਹੀਂ ਮਿਲਿਆ ਅਤੇ ਇਸ ਤੋਂ ਬਾਅਦ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇੱਥੇ ਧਰਨਾ ਦਿੱਤਾ ਗਿਆ ਜਿਸ ਦੇ ਵਿੱਚ ਮੈਡੀਕਲ ਅਫਸਰ ਵੱਲੋਂ ਮੈਡੀਕਲ ਸੁਪਰਡੈਂਟ ਕੰਮ ਡਿਪਟੀ ਡਾਇਰੈਕਟਰ ਹੈਲਥ ਹੈਲਥ ਨਾਲ ਕੱਲ 7 ਜੂਨ ਨੂੰ 10 ਵਜੇ ਮੀਟਿੰਗ ਦਾ ਵਿਸ਼ਵਾਸ ਦੇਣ ਤੋਂ ਬਾਅਦ ਧਰਨਾ ਮੁਲਤਵੀ ਕੀਤਾ ਗਿਆ ਉਸ ਉਪਰੰਤ ਦੂਸਰਾ ਧਰਨਾ ਥਾਣਾ ਧਾਰੀਵਾਲ ਪੁਲਿਸ ਜਿਲਾ ਗੁਰਦਾਸਪੁਰ ਵਿਖੇ ਦਿੱਤਾ ਗਿਆ ਜਿੱਥੇ ਸਰਦਾਰ ਸੁਖਵੰਤ ਸਿੰਘ ਰੁੜਿਆਣਾ ਜਿਨਾਂ ਦਾ ਬੇਟਾ ਲਗਭਗ ਦੋ ਸਾਲ ਤੋਂ ਗੁਮ ਸੀ ਅਤੇ ਸ਼ੱਕ ਕੀਤਾ ਜਾ ਰਿਹਾ ਸੀ ਕੀ ਉਸ ਦਾ ਕਤਲ ਹੋ ਗਿਆ ਹੈ ਦੋਸ਼ੀਆਂ ਦੀ ਪਛਾਣ ਕਰਵਾਉਣ ਤੋਂ ਬਾਅਦ ਵੀ ਪੁਲਿਸ ਵੱਲੋਂ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਸੀ ਦੇ ਸਬੰਧ ਵਿੱਚ ਥਾਣਾ ਧਾਰੀਵਾਲ ਵਿਖੇ ਜਥੇਬੰਦੀ ਵੱਲੋਂ ਲਗਭਗ ਲੰਮੇ ਸਮੇਂ ਤੱਕ ਕਰਾਓ ਕੀਤਾ ਗਿਆ ਜਿਸ ਤੇ ਡੀਐਸਪੀ ਰਾਜਵੀਰ ਸਿੰਘ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਧਰਨੇ ਨੂੰ ਆਉਣ ਵਾਲੇ ਕੁਝ ਦਿਨਾਂ ਲਈ ਮੁਲਤਵੀ ਕੀਤਾ ਗਿਆ ਇਸ ਮੌਕੇ ਜ਼ਿਲ੍ਾ ਪ੍ਰਧਾਨ ਹਰਦੀਪ ਸਿੰਘ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ,ਪ੍ਰਧਾਨ ਹਰਭਜਨ ਸਿੰਘ ਵੈਰੋ ਨੰਗਲ ,ਪ੍ਰਧਾਨ ਕਵਲਜੀਤ ਸਿੰਘ ਪੰਜ ਗਰਾਈਆਂ ,ਪ੍ਰਧਾਨ ਬਲਬੀਰ ਸਿੰਘ ਭੈਣੀ ,ਪ੍ਰਧਾਨ ਜੋਗਾ ਸਿੰਘ ਪ੍ਰਧਾਨ ਕੈਪਟਨ ਸ਼ਮਿੰਦਰ ਸਿੰਘ ਪ੍ਰਧਾਨ ਹਰਚਰਨ ਸਿੰਘ ਹਰਜੀਤ ਸਿੰਘ ਲੀਲ ਕਲਾਂ ਗੁਰਮੁਖ ਸਿੰਘ ਖਾਨ ਮਲਕ ਮਾਸਟਰ ਗੁਰਜੀਤ ਸਿੰਘ ਬੱਲੜਵਾਲ ,ਹਰਦੀਪ ਸਿੰਘ ਮਹਿਤਾ ਜਤਿੰਦਰ ਸਿੰਘ ਵਰਿਆ ,ਅਨੋਖ ਸਿੰਘ ਸੁਲਤਾਨੀ ,ਹਰਵਿੰਦਰ ਸਿੰਘ ਮੱਲੀ, ਸੁਖਵਿੰਦਰ ਸਿੰਘ ਅੱਲੜ ਪਿੰਡੀ , ਕੁਲਜੀਤ ਸਿੰਘ ਹਯਾਤ ਨਗਰ, ਪ੍ਰਧਾਨ ਬੀਬੀ ਸੁਖਦੇਵ ਕੌਰ, ਬੀਬੀ ਮਨਜਿੰਦਰ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਅਤੇ ਵੱਡੀ ਗਿਣਤੀ ਵਿੱਚ ਬੀਬੀਆਂ ਦੇ ਜਥੇ ਹਾਜ਼ਰ ਸਨ। ਜਾਰੀ ਕਰਤਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਥਾਣਾ ਧਾਰੀਵਾਲ ਅਤੇ ਈ ਐਸ ਆਈ ਹਸਪਤਾਲ ਦਾ ਕੀਤਾ ਘਿਰਾਓ
