ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਅੱਚਲ ਸਾਹਿਬ ਦੀ ਮੀਟਿੰਗ ਪਿੰਡ ਨ ਨਵੇਂ ਰੰਗੜ ਨੰਗਲ ਦੇ ਗੁਰਦੁਆਰਾ ਸਾਹਿਬ ਵਿਚ ਜੋਨ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ ਤੇ ਸਕੱਤਰ ਡਾ ਹਰਦੀਪ ਸਿੰਘ ਮਹਿਤਾ ਦੀ ਅਗਵਾਈ ਵਿੱਚ ਹੋਈ ਜਿਸ ਵਿਚ ਵਿਸ਼ੇਸ਼ ਤੌਰ ਤੇ ਜ਼ਿਲਾ ਪ੍ਰਧਾਨ ਹਰਦੀਪ ਸਿੰਘ ਤੇ ਜ਼ਿਲਾ ਸਕੱਤਰ ਹਰਵਿੰਦਰ ਸਿੰਘ ਮਸਾਣੀਆਂ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ ਤੇ ਜ਼ਿਲਾ ਆਗੂਆਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਪਿਛੇ ਅੱਤ ਦੀ ਠੰਡ ਵਿੱਚ ਚੱਲੇ ਡੀਸੀ ਦਫ਼ਤਰ ਤੇ ਟੋਲ ਪਲਾਜਿਆ ਦੇ ਧਰਨਿਆਂ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੇ ਬਹੁਤ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਹੈ ਉਸ ਵਾਸਤੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਤੇ ਔਣ ਵਾਲੇ ਸੰਘਰਸ਼ਾਂ ਦੀ ਲਾਮਬੰਦੀ ਕੀਤੀ ਗਈ ਉਹਨਾਂ ਦੱਸਿਆ ਕਿ ਲਗਾਤਾਰ ਦੋ ਮਹੀਨਿਆਂ ਦੀ ਕਰੀਬ ਧਰਨੇ ਲਾਉਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਸਾਡੀਆਂ ਮੰਗਾਂ ਮੰਨਣ ਵੱਲ ਧਿਆਨ ਨਹੀਂ ਦਿੱਤਾ ਇਸ ਕਰਕੇ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਗੇ ਤੇ ਆਉਣ ਵਾਲੀ 26ਤਰੀਕ ਨੂੰ ਡੀਸੀ ਦਫ਼ਤਰਾਂ ਅੱਗੇ ਵੱਡੇ ਇਕੱਠ ਕਰਕੇ ਕੇਂਦਰ ਸਰਕਾਰ ਨੂੰ ਦੱਸਾਂਗੇ ਕਿ ਦਿਲੀ ਅੰਦੋਲਨ ਦੇ ਚੱਲਦਿਆਂ ਛੱਬੀ ਜਨਵਰੀ ਨੂੰ ਸਿੰਗੂ ਬਾਡਰ ਤੇ ਸਾਡੀ ਸਟੇਜ ਤੇ ਆਰ ਐਸ਼ ਐਸ਼ ਦੇ ਗੁਡਿਆਂ ਨੇ ਹਮਲਾ ਕੀਤਾ ਸੀ ਇਸ ਕਰਕੇ ਅਸੀਂ ਅਜੇ ਤੱਕ ਭੁੱਲੇ ਨਹੀਂ ਹਾਂ ਤੇ ਆਉਣ ਵਾਲੀ ਆਂ ਵੋਟਾਂ ਵਿੱਚ ਤੈਨੂੰ ਦੱਸਾਂਗੇ ਤੇਰੇ ਲੀਡਰਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿਆਂਗੇ ਨਾਂ ਤੂੰ ਸਾਡੇ ਨਾਲ ਕੀਤੇ ਵਾਅਦੇ ਪੂਰੇ ਕੀਤੇ ਇਸ ਕਰਕੇ ਆਉਣ ਸਮੇਂ ਅੰਦੋਲਨ ਨੂੰ ਹੋਰ ਤੇਜ਼ ਕਰਕੇ 29ਜਨਵਰੀ ਨੂੰ ਪੂਰੇ ਪੰਜਾਬ ਦੀਆਂ ਰੇਲਾਂ ਤਿੰਨ ਘੰਟੇ ਲਈ ਜਾਮ ਕਰਾਂਗੇ ਪਰ ਜ਼ਿਲਾ ਗੁਰਦਾਸਪੁਰ ਵਿੱਚ ਇਹ ਰੇਲਾਂ ਦਾ ਚੱਕਾ ਜਾਮ ਪੱਕੇ ਤੋਰ ਤੇ ਕਰਾਂਗੇ ਕਿਉਂਕਿ ਜ਼ਿਲਾ ਗੁਰਦਾਸਪੁਰ ਨੇ ਲਗਾਤਾਰ ਅੱਠ ਮਹੀਨਿਆਂ ਤੋਂ ਜ਼ਮੀਨਾਂ ਦੀ ਲੜਾਈ ਲੜੀ ਹੈ ਜੋਂ ਇਥੇ ਭਾਰਤ ਮਾਲਾ ਦੇ ਤਹਿਤ ਹਾਈਵੇ ਰੋਡ ਨਿਕਲ ਰਹੇ ਹਨ ਪਰ ਉਨ੍ਹਾਂ ਵਿਚ ਆ ਰਹੀਆਂ ਜ਼ਮੀਨਾਂ ਦੇ ਅਵਾਰਡ ਬਹੁਤ ਗਲਤ ਤਰੀਕੇ ਨਾਲ ਤੇ ਬਹੁਤ ਹੀ ਘੱਟ ਕੀਤੇ ਹਨ ਕਿਸੇ ਪਿੰਡ ਵਿਚ 28ਲਖ ਤੇ ਕਿਤੇ 30 ਲੱਖ ਤੇ ਹੋਰ ਤਰਾਂ ਦੇ ਨਾਲ ਇਸ ਕਰਕੇ ਜੱਥੇਬੰਦੀ ਨੇ ਲੋਕਾਂ ਨਾਲ ਖੜ੍ਹਿਆਂ ਅੱਜ ਤੱਕ ਇਕ ਵੀ ਜ਼ਮੀਨ ਤੇ ਧੱਕੇ ਨਾਲ ਕਬਜਾ ਨਹੀਂ ਹੋਣ ਦਿੱਤਾ ਜਿੰਨਾ ਚਿਰ ਜ਼ਮੀਨਾਂ ਦੇ ਸਹੀ ਮੁਆਵਜ਼ੇ ਨਹੀਂ ਦਿਤੇ ਜਾਂਦੇ ਬਹੁਤ ਸਾਰੀਆਂ ਜ਼ਮੀਨਾਂ ਦੇ ਖਾਤੇ ਸਾਂਝੇ ਹੋਣ ਕਰਕੇ ਪਿੰਡਾਂ ਵਿੱਚ ਬਹੁਤ ਵੱਡੀਆਂ ਲੜਾਈਆਂ ਪਾਈਆਂ ਹਨ ਸਰਕਾਰ ਖਾਤੇ ਸਹੀ ਕਰਕੇ ਅਸਲੀ ਮਾਲਕਾਂ ਨੂੰ ਪੈਸੇ ਦਿੱਤੇ ਜਾਣ ਜਿੰਨਾਂ ਚਿਰ ਸਾਰੇ ਮਸਲੇ ਹੱਲ ਕਰਕੇ ਪੂਰੇ ਪੈਸੇ ਲੋਕਾਂ ਨੂੰ ਨਹੀਂ ਦਿਤੇ ਜਾਂਦੇ ਉਨ੍ਹਾਂ ਚਿਰ ਕੋਈ ਵੀ ਰੋਡ ਨਹੀਂ ਬਣਨ ਦਿਆਂਗੇ ਅੱਜ ਦੀ ਮੀਟਿੰਗ ਵਿੱਚ ਬੋਲਦਿਆਂ ਮੇਜਰ ਸਿੰਘ ਸੇਖਵਾਂ ਸ਼ਿਵ ਸਿੰਘ ਸਾਗਰਪੁਰ ਰਾਮਜੀਤ ਸਿੰਘ ਤੇ ਬੀਬੀ ਮਨਜੀਤ ਕੌਰ ਰੰਗੜ ਨੰਗਲ ਰਾਜਵਿੰਦਰ ਕੌਰ ਸੇਖਵਾਂ ਹਰਜਿੰਦਰ ਸਿੰਘ ਬੁਝਿਆਂ ਵਾਲੀ ਨਰਿੰਦਰ ਸਿੰਘ ਰੰਗੜ ਨੰਗਲ ਸੁਖਰਾਜ ਸਿੰਘ ਰਵਿੰਦਰ ਸਿੰਘ ਬਾਸਰਪੁਰ ਨੇ ਦੱਸਿਆ ਕਿ ਜਿੰਨਾਂ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਇਹ ਸੰਘਰਸ਼ ਜਾਰੀ ਰੱਖਾਂਗੇ
ਅੱਜ ਦੀ ਮੀਟਿੰਗ ਵਿੱਚ ਅੰਗਰੇਜ਼ ਸਿੰਘ ਕੁਲਵੰਤ ਸਿੰਘ ਗੁਰਦੀਪ ਸਿੰਘ ਫੌਜੀ ਵੈਰੋਨੰਗਲ ਬਾਬਾ ਸ਼ਿੰਗਾਰਾ ਸਿੰਘ ਆਦੋਵਾਲੀ ਤਰਸੇਮ ਸਿੰਘ ਬੂੜੇ ਨੰਗਲ ਬਲਜੀਤ ਸਿੰਘ ਗੁਰਮੁੱਖ ਸਿੰਘ ਨਾਨਕ ਨੰਗਲ ਅਵਤਾਰ ਸਿੰਘ ਸੰਤੋਖ ਸਿੰਘ ਅੰਮੋਨੰਗਲ ਤਰਲੋਕ ਸਿੰਘ ਲਾਧੂਭਾਣਾ ਈਸ਼ਵਰ ਸਿੰਘ ਯਾਦਪੁਰ ਬਲਵਿੰਦਰ ਸਿੰਘ ਬਾਸਰਪੁਰ ਸਤਨਾਮ ਸਿੰਘ ਮੰਗਲ ਸਿੰਘ ਹਰਪਾਲ ਸਿੰਘ ਸਾਗਰਪੁਰ ਤੇ ਹੋਰ ਬਹੁਤ ਸਾਰੇ ਕਿਸਾਨ ਮਜ਼ਦੂਰ ਅਤੇ ਬੀਬੀਆਂ ਹਾਜ਼ਰ ਹੋਈਆਂ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਅੱਚਲ ਸਾਹਿਬ ਦੀ ਮੀਟਿੰਗ ਅੱਤ ਦੀ ਠੰਡ ਵਿੱਚ ਚੱਲੇ ਡੀਸੀ ਦਫ਼ਤਰ ਤੇ ਟੋਲ ਪਲਾਜਿਆ ਦੇ ਧਰਨਿਆਂ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੇ ਬਹੁਤ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਹੈ ਉਸ ਵਾਸਤੇ ਲੋਕਾਂ ਦਾ ਧੰਨਵਾਦ ਕੀਤਾ
