_______________________
ਅੱਜ ਮਿਤੀ 19/2/23ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਬਾਬਾ ਮਸਤੂ ਜੀ ਵੱਲੋਂ ਅੱਜ ਕਿਸਾਨ ਆਗੂ ਜਗੀਰ ਸਿੰਘ ਨੂੰ ਅੱਜ ਉਨ੍ਹਾਂ ਦੀ ਦੂਸਰੀ ਬਰਸੀ ਦੇ ਭੋਗ ਤੇ ਗੁਰਦੁਵਾਰਾ ਸਾਹਿਬ ਪਿੰਡ ਨਰਪੁਰ ਵਿਖੇ ਸਰਧਾਜਲੀ ਭੇਂਟ ਕੀਤੀ ਗਈ ।
ਇਸ ਮੌਕੇ ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ, ਜੋਨ ਜਤਿੰਦਰ ਵਰਿਆਂਹ ਨੇ ਬੋਲਦਿਆਂ ਕਿਹਾ ਕਿ ਜਥੇਬੰਦੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਹਮੇਸ਼ਾ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਬਟਾਲਾ ਰੇਲ ਮੋਰਚੇ ਵਿੱਚ ਮੰਨੀਆ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ 22 ਫਰਵਰੀ ਨੂੰ ਗੁਰਦਾਸਪੁਰ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ ਜਿਸ ਦੀਆਂ ਜ਼ਿੰਮੇਵਾਰ ਸਰਕਾਰਾਂ ਹੋਣਗੀਆਂ।
ਇਸ ਮੌਕੇ ਜ਼ੋਨ ਤੇਜਾ ਸਿੰਘ ਸੁਤੰਤਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਅੱਲੜ ਪਿੰਡੀ ਵੱਲੋਂ ਕਿਹਾ ਗਿਆ ਕੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਰੇ ਮਸਲੇ ਹੱਲ ਕਰਨ ਲਈ ਟਾਈਮ ਚਾਹੀਦਾ ਹੈ ,ਸਾਨੂੰ ਪੈਸੇ ਦੀ ਜ਼ਰੂਰਤ ਹੈ ਪਰ ਪੰਜਾਬ ਵਿੱਚ ਬਹੁਤ ਮਸਲੇ ਪੈਸੇ ਤੋਂ ਬਿਨਾਂ ਹੱਲ ਹੋਣ ਵਾਲੇ ਹਨ ,ਜਿਵੇਂ ਕਿ ਨਸ਼ਾ ,ਰੇਤ ਮਾਫੀਆ ਜਿਸ ਦਾ ਹੱਲ ਕਰਨ ਲਈ ਪੈਸੇ ਦੀ ਜ਼ਰੂਰਤ ਨਹੀਂ ਹੈ ਨਸ਼ੇ ਨੇ ਪੰਜਾਬ ਦੇ ਬਹੁਤ ਸਾਰੇ ਘਰ ਉਜਾੜ ਦਿੱਤੇ ਹਨ ਅਤੇ ਰੇਤ ਮਾਫੀਆ ਵੀ ਆਮ ਲੋਕਾਂ ਦਾ ਲੱਕ ਤੋੜ ਰਿਹਾ ਹੈ। ਸਰਕਾਰ ਇਸ ਦੇ ਹੱਲ ਪ੍ਰਤੀ ਜਲਦ ਤੋਂ ਜਲਦ ਧਿਆਨ ਦੇਵੇ ।
ਇਸ ਤੋਂ ਇਲਾਵਾ ਬਖਸ਼ੀਸ਼ ਸਿੰਘ ਸੁਲਤਾਨੀ, ਕੁਲਜੀਤ ਸਿੰਘ ਹਯਾਤ ਨਗਰ ਵੱਲੋਂ ਕਿਹਾ ਗਿਆ ਕਿ ਜਿਨਾ ਕਿਸਾਨ ਸਹੀਦਾਂ ਨੁੰ ਅਜੇ ਤਕ ਸਰਕਾਰ ਵੱਲੋ ਕੋਈ ਸਹੂਲਤ ਨਹੀ ਮਿਲੀ ਹੈ , ਸਰਕਾਰ ਸਹੀਦਾਂ ਦੇ ਪਰਿਵਾਰਾਂ ਨੂੰ ਸਹੂਲਤਾਂ ਦੇਵੇ।
ਇਸ ਮੌਕੇ ਹਾਜ਼ਰ ਆਗੂ ਰਣਬੀਰ ਸਿੰਘ ਡੁਗਰੀ, ਬਲਕਾਰ ਸਿੰਘ ਨਰਪੁਰ, ਸੁੱਚਾ ਸਿੰਘ ਬਲੱਗਣ , ਗੁਰਪ੍ਰੀਤ ਸਿੰਘ ਕਾਲਾ ਨੰਗਲ, ਡਾਕਟਰ ਸੁਖਵਿੰਦਰ ਸਿੰਘ,ਕਰਨੈਲ ਸਿੰਘ,ਅਮਰੀਕ ਸਿੰਘ ਹਯਾਤ ਨਗਰ, ਚਰਨਜੀਤ ਸਿੰਘ ਪੀਰਾਂਬਾਗ, ਨਿਸ਼ਾਨ ਸਿੰਘ ਆਦੀਆਂ, ਪਰਮਜੀਤ ਸਿੰਘ ਆਦੀ, ਬਲਵਿੰਦਰ ਸਿੰਘ ਬਲੱਗਣ ਬੀਬੀ ਰਮਨਦੀਪ ਕੌਰ, ਬੀਬੀ ਮਨਜਿੰਦਰ ਕੌਰ, ਬੀਬੀ ਜਗੀਰ ਕੌਰ,ਆਦਿ ਆਗੂ ਹਾਜ਼ਰ ਸਨ ਜਾਰੀ ਕਰਤਾ ਸੁਖਦੇਵ ਸਿੰਘ ਅੱਲੜ ਪਿੰਡੀ 9465176347