ਕਿਸਾਨਾਂ ਵਲੋਂ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਕੱਲ ਤੋਂ ਪੱਕਾ ਜਿੰਦਰਾ ਲਗਾਉਣ ਦਾ ਐਲਾਨ

ਕਿਸਾਨਾਂ ਵਲੋਂ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਕੱਲ ਤੋਂ ਪੱਕਾ ਜਿੰਦਰਾ ਲਗਾਉਣ ਦਾ ਐਲਾਨ

ਪੰਜਾਬ ਦਾ ਸਭ ਤੋਂ ਮਹਿੰਗਾ ਅਤੇ ਸਭ ਤੋਂ ਵੱਡਾ ਲਾਡੋਵਾਲ ਟੋਲ ਪਲਾਜ਼ਾ ਕਿਸਾਨਾਂ ਨੇ ਕੱਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। 30 ਜੂਨ ਨੂੰ ਸਵੇਰੇ 10 ਵਜੇ ਤਾਲਾ ਲਾ ਕੇ ਕਿਸਾਨ ਲਾਡੋਵਾਲ ਟੋਲ ਪਲਾਜ਼ਾ ਨੂੰ ਹਮੇਸ਼ਾ ਲਈ ਬੰਦ ਕਰ ਦੇਣਗੇ। ਦੱਸ ਦਈਏ ਕਿ ਲਗਾਤਾਰ ਪਿਛਲੇ ਦੋ ਹਫਤਿਆਂ ਤੋਂ ਕਿਸਾਨ ਟੋਲ ਪਲਾਜ਼ਾ ਤੇ ਧਰਨੇ ‘ਤੇ ਬੈਠੇ ਹਨ ਅਤੇ ਕਿਸਾਨਾਂ ਦੀ ਮੰਗ ਹੈ ਕਿ ਟੋਲ ਪਲਾਜ਼ਾ ਦੀਆਂ ਵਧਾਈਆਂ ਕੀਮਤਾਂ ਵਾਪਸ ਲਈਆਂ ਜਾਣ ਕਿਉਂਕਿ ਇਹ ਟੋਲ ਪਲਾਜ਼ਾ ਪਹਿਲਾਂ ਹੀ ਬਹੁਤ ਮਹਿੰਗਾ ਹੈ ਅਤੇ ਸੁਵਿਧਾਵਾਂ ਦੇ ਨਾਂ ‘ਤੇ ਇੱਥੇ ਕੁਝ ਨਹੀਂ ਮਿਲ ਰਿਹਾ