ਕਿਸਾਨਾਂ ਦੇ ਹੱਕ ਵਿਚ ਅੱਜ ਮੋਦੀ ਸਰਕਾਰ ਦੇ ਵਲੋਂ ਵੱਡੇ ਫ਼ੈਸਲੇ ਲਏ ਗਏ। ਮੋਦੀ ਸਰਕਾਰ ਨੇ ਝੋਨੇ ਸਮੇਤ 14 ਫ਼ਸਲਾਂ ਤੇ MSP ਵਧਾ ਦਿੱਤੀ ਹੈ। ਝੋਨੇ ਸਮੇਤ 14 ਸਾਉਣੀ ਦੀਆਂ ਫਸਲਾਂ ਲਈ ਨਵਾਂ ਐਮਐਸਪੀ ਤੈਅ ਕੀਤਾ ਹੈ।
ਮੋਦੀ ਕੈਬਨਿਟ ਦੇ ਫੈਸਲਿਆਂ ‘ਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਮੰਤਰੀ ਮੰਡਲ ਨੇ ਝੋਨਾ, ਰਾਗੀ, ਬਾਜਰਾ, ਜਵਾਰ, ਮੱਕੀ ਅਤੇ ਕਪਾਹ ਸਮੇਤ 14 ਸਾਉਣੀ ਸੀਜ਼ਨ ਦੀਆਂ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਨੂੰ ਮਨਜ਼ੂਰੀ ਦੇ ਦਿੱਤੀ ਹੈ।
ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 2,300 ਰੁਪਏ ਕੀਤਾ ਗਿਆ ਹੈ ਜੋ ਕਿ ਪਿਛਲੇ ਘੱਟੋ-ਘੱਟ ਸਮਰਥਨ ਮੁੱਲ ਨਾਲੋਂ 117 ਰੁਪਏ ਵੱਧ ਹੈ। ਇਸ ਦੇ ਨਾਲ ਹੀ ਜਵਾਰ, ਰਾਗੀ, ਬਾਜਰਾ, ਮੂੰਗ, ਉੜਦ ‘ਤੇ MSP ਵਧਿਆ ਹੈ। ਰਾਗੀ ਦਾ MSP ਵਧ ਕੇ 4290 ਰੁਪਏ ਹੋ ਗਿਆ।
ਇਸ ਦੇ ਨਾਲ ਹੀ ਕਪਾਹ ਦੇ ਐਮਐਸਪੀ ਵਿੱਚ 501 ਰੁਪਏ ਦਾ ਵਾਧਾ ਹੋਇਆ ਹੈ। ਮੂੰਗ ਦਾ ਨਵਾਂ MSP 8682 ਰੁਪਏ ਕੀਤਾ ਗਿਆ ਹੈ।