ਕਾਂਗਰਸ ਨੇ 57 ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ, ਦੇਖੋ ਲਿਸਟ

ਕਾਂਗਰਸ ਨੇ 57 ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ, ਦੇਖੋ ਲਿਸਟ

ਕਾਂਗਰਸ ਨੇ ਵੀਰਵਾਰ (21 ਮਾਰਚ) ਨੂੰ ਲੋਕ ਸਭਾ ਉਮੀਦਵਾਰਾਂ ਦੀ ਤੀਜੀ ਸੂਚੀ ਦਾ ਐਲਾਨ ਕਰ ਦਿੱਤਾ। ਇਸ ਵਿੱਚ 7 ​​ਰਾਜਾਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਦੇ 57 ਉਮੀਦਵਾਰਾਂ ਦੇ ਨਾਮ ਸ਼ਾਮਲ ਹਨ। 57 ਸੀਟਾਂ ਦੀ ਇਸ ਸੂਚੀ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਰਾਜਸਥਾਨ ਦੀ ਸੀਕਰ ਦੀ ਸੀਟ ਸੀਪੀਆਈ-ਐਮ ਲਈ ਛੱਡ ਦਿੱਤੀ ਗਈ ਹੈ।

ਤਿੰਨੋਂ ਸੂਚੀਆਂ ਸਮੇਤ ਕਾਂਗਰਸ ਹੁਣ ਤੱਕ 138 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ।