ਯੂਗਾਂਡਾ ਦੇ ਇੱਕ ਬੰਦੇ ਨੇ ਇੱਕੋ ਦਿਨ ਵਿੱਚ ਸੱਤ ਵੱਖ-ਵੱਖ ਕੁੜੀਆਂ ਨਾਲ ਵਿਆਹ ਕਰਵਾ ਲਿਆ। ਇਨ੍ਹਾਂ ਵਿਚ ਦੋ ਅਸਲੀ ਭੈਣਾਂ ਵੀ ਹਨ। ਯੂਗਾਂਡਾ ਦੇ ਮਸ਼ਹੂਰ ਪਰੰਪਰਾਗਤ ਡਾਕਟਰ ਹਬੀਬ ਨਸੀਕੋਨ ਨੇ ਹਾਲ ਹੀ ‘ਚ ਵਿਆਹ ਕਰਵਾਇਆ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। 43 ਸਾਲਾਂ ਹਬੀਬ ਦਾ ਕਹਿਣਾ ਹੈ ਕਿ ਉਹ ਹੋਰ ਪਤਨੀਆਂ ਰੱਖਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਉਹ 100 ਬੱਚਿਆਂ ਦਾ ਟੀਚਾ ਹਾਸਲ ਕਰ ਸਕੇ।
ਇਸ ਬਾਰੇ ਗੱਲ ਕਰਦਿਆਂ ਉਸ ਬੰਦੇ ਨੇ ਕਿਹਾ, “ਮੇਰੇ ਪਰਿਵਾਰ ਵਿੱਚ ਅਸੀਂ ਬਹੁਤ ਘੱਟ ਹਾਂ, ਇਸ ਲਈ ਮੈਂ ਬਹੁਤ ਸਾਰੇ ਬੱਚੇ ਪੈਦਾ ਕਰਨਾ ਚਾਹੁੰਦਾ ਹਾਂ ਤਾਂ ਜੋ ਅਸੀਂ ਇੱਕ ਵੱਡਾ ਪਰਿਵਾਰ ਬਣਾ ਸਕੀਏ।” ਆਪਣੇ ਵਿਆਹ ਦੀ ਤਿਆਰੀ ਵਿੱਚ ਉਸ ਨੇ ਆਪਣੀ ਹਰੇਕ ਪਤਨੀ ਨੂੰ ਨਵੀਆਂ ਕਾਰਾਂ ਦਿੱਤੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਈ ਤੋਹਫੇ ਵੀ ਦਿੱਤੇ, ਜਿਸ ਵਿੱਚ ਦੋਵੇਂ ਪਤਨੀਆਂ, ਜੋ ਭੈਣਾਂ ਹਨ, ਦੇ ਮਾਪਿਆਂ ਲਈ ਮੋਟਰਸਾਈਕਲ ਵੀ ਸ਼ਾਮਲ ਹੈ। ਇਹ ਹਬੀਬ ਦਾ ਪਹਿਲਾ ਵਿਆਹ ਨਹੀਂ ਹੈ ਕਿਉਂਕਿ ਉਸ ਦੀ ਪਹਿਲਾਂ ਵੀ ਮੁਸਾਨਿਊਸਾ ਨਾਂ ਦੀ ਪਤਨੀ ਹੈ।