‘ਆਪ’ ਨੂੰ ਵੱਡਾ ਝਟਕਾ, ਸਾਬਕਾ MLA ਸੁਰਿੰਦਰ ਚੌਧਰੀ ਮੁੜ ਕਾਂਗਰਸ ‘ਚ ਸ਼ਾਮਲ

‘ਆਪ’ ਨੂੰ ਵੱਡਾ ਝਟਕਾ, ਸਾਬਕਾ MLA ਸੁਰਿੰਦਰ ਚੌਧਰੀ ਮੁੜ ਕਾਂਗਰਸ ‘ਚ ਸ਼ਾਮਲ

5 ਦਿਨ ਪਹਿਲਾਂ ‘ਆਪ’ ‘ਚ ਸ਼ਾਮਲ ਹੋਏ ਸਾਬਕਾ ਵਿਧਾਇਕ ਸੁਰਿੰਦਰ ਚੌਧਰੀ ਮੁੜ ਕਾਂਗਰਸ ‘ਚ ਸ਼ਾਮਲ ਹੋ ਗਏ ਹਨ
ਜਲੰਧਰ ‘ਚ ਵੱਡੀ ਸਿਆਸੀ ਉਥਲ-ਪੁਥਲ ਹੋਈ ਹੈ। 5 ਦਿਨ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਭਤੀਜੇ ਅਤੇ ਕਰਤਾਰਪੁਰ ਤੋਂ ਸਾਬਕਾ ਵਿਧਾਇਕ ਸੁਰਿੰਦਰ ਚੌਧਰੀ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਸੁਰਿੰਦਰ ਚੌਧਰੀ ਨੇ ਘਰ ਵਾਪਸੀ ਕਰਕੇ ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ। ਪ੍ਰਤਾਪ ਸਿੰਘ ਬਾਜਵਾ ਦੀ ਮੌਜੂਦਗੀ ‘ਚ ਸੁਰਿੰਦਰ ਚੌਧਰੀ ਨੇ ਮੁੜ ਕਾਂਗਰਸ ਦਾ ਹੱਥ ਫੜ ਲਿਆ ਹੈ।