ਜਲੰਧਰ ‘ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਿਨੇਸ਼ ਢੱਲ ਦੇ ਭਰਾ ਅਮਿਤ ਢੱਲ ਖ਼ਿਲਾਫ਼ ਯੂਪੀ ਦੇ ਕਮਿਸ਼ਨਰੇਟ ਗਾਜ਼ੀਆਬਾਦ ਅਧੀਨ ਆਉਂਦੇ ਥਾਣਾ ਬਿਹਾਨੀ ਗੇਟ ‘ਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। 16 ਅਪ੍ਰਰੈਲ 2023 ਨੂੰ ਅਮਿਤ ਢੱਲ ਸਮੇਤ ਕਈ ਹੋਰ ਵਿਅਕਤੀਆਂ ਖ਼ਿਲਾਫ਼ ਧਾਰਾ 420 409 504 506 120 ਬੀ ਤਹਿਤ ਦਰਜ ਕੀਤੇ ਗਏ ਇਸ ਮਾਮਲੇ ‘ਚ ਸਿਗਰਟ ਵੇਚਣ ਦੇ ਨਾਂ ‘ਤੇ ਇਕ ਕਰੋੜ ਦਸ ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ‘ਚ ਯੂਪੀ ਪੁਲਿਸ ਨੇ ਦੋ ਦਿਨਾਂ ਤੋਂ ਜਲੰਧਰ ‘ਚ ਡੇਰੇ ਲਾਏ ਹੋਏ ਹਨ। ਹਾਲਾਂਕਿ ਅਜੇ ਤੱਕ ਕੋਈ ਗਿ੍ਫਤਾਰੀ ਨਹੀਂ ਹੋਈ ਹੈ। ਅਮਿਤ ਢੱਲ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਅਮਿਤ ਦਾ ਕੰਪਨੀ ਨਾਲ ਕਰਾਰ ਦੋ ਸਾਲ ਪਹਿਲਾਂ ਖਤਮ ਹੋ ਗਿਆ ਸੀ। ਉਸ ਦਾ ਨਾਂ ਬਿਨਾਂ ਵਜ੍ਹਾ ਖਿੱਚਿਆ ਗਿਆ ਹੈ। ਜਾਣਕਾਰੀ ਮੁਤਾਬਕ ਉਥੇ ਹੀ ਕੰਪਨੀ ਦੀ ਸ਼ਕਿਾਇਤ ‘ਤੇ ਅਮਿਤ ਢੱਲ ਸਮੇਤ 8 ਲੋਕਾਂ ਖਿਲਾਫ ਧੋਖਾਦੇਹੀ ਤੇ ਸਾਜ਼ਸ਼ ਰਚਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ‘ਚ ਯੂਪੀ ਪੁਲਿਸ ਅਮਿਤ ਤੇ ਉਸ ਦੇ ਹੋਰ ਸਾਥੀਆਂ ਨੂੰ ਗਿ੍ਫਤਾਰ ਕਰਨ ਲਈ ਜਲੰਧਰ ਆਈ ਹੈ। ਅਮਿਤ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅਮਿਤ ਦਾ ਧੋਖਾਧੜੀ ਦੇ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਉਸ ਨੂੰ ਕਾਨੂੰਨ ‘ਤੇ ਪੂਰਾ ਭਰੋਸਾ ਹੈ। ਦੂਜੇ ਪਾਸੇ ‘ਆਪ’ ਆਗੂ ਦਿਨੇਸ਼ ਢੱਲ ਨੇ ਕਿਹਾ ਕਿ ਉਨਾਂ੍ਹ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸ ਦਾ ਨਾਂ ਇਸ ਮਾਮਲੇ ‘ਚ ਬੇਵਜ੍ਹਾ ਘਸੀਟਿਆ ਗਿਆ ਹੈ।
ਆਪ ਦੇ ਸੀਨੀਅਰ ਆਗੂ ਦਿਨੇਸ਼ ਢੱਲ ਦੇ ਭਰਾ ਅਮਿਤ ਢੱਲ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ
