ਅੰਮ੍ਰਿਤਸਰ ਏਅਰਪੋਰਟ ਪੁੱਜਾ ਤੀਜਾ ਅਮਰੀਕੀ ਜਹਾਜ, ਵੇਖੋ 53 ਪੰਜਾਬੀਆਂ ਦੀ LIST, ਜਾਣੋ ਕਿਹੜੇ ਸ਼ਹਿਰ ਤੇ ਜ਼ਿਲ੍ਹੇ ਨਾਲ ਨੇ ਸਬੰਧਤ

ਅੰਮ੍ਰਿਤਸਰ ਏਅਰਪੋਰਟ ਪੁੱਜਾ ਤੀਜਾ ਅਮਰੀਕੀ ਜਹਾਜ, ਵੇਖੋ 53 ਪੰਜਾਬੀਆਂ ਦੀ LIST, ਜਾਣੋ ਕਿਹੜੇ ਸ਼ਹਿਰ ਤੇ ਜ਼ਿਲ੍ਹੇ ਨਾਲ ਨੇ ਸਬੰਧਤ

ਸਿੱਖ ਗਭੱਰੂਆਂ ਨੂੰ ਅਮਰੀਕਾ ਤੋਂ ਡਿਪੋਰਟ ਕਰਨ ਵੇਲੇ ਪੱਗ ਦੀ ਬੇਅਦਬੀ ਕਿਉਂ ?

 ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਭਾਰਤੀਆਂ ਦਾ ਤੀਜਾ ਜੱਥਾ ਅੱਜ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ ਹੈ। ਅਮਰੀਕੀ ਹਵਾਈ ਸੈਨਾ ਦੇ C-17A ਗਲੋਬਮਾਸਟਰ ਜਹਾਜ਼ ਵਿੱਚ 112 ਲੋਕ ਸਵਾਰ ਹਨ। ਡਿਪੋਰਟ ਕੀਤੇ ਗਏ ਇਨ੍ਹਾਂ 31 ਪੰਜਾਬੀਆਂ ਚੋਂ 2 ਔਰਤਾਂ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਨੂੰ, ਇੱਕ ਅਮਰੀਕੀ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ, ਜਿਸ ਵਿੱਚ 116 ਭਾਰਤੀਆਂ ਨੂੰ ਲਿਆਂਦਾ ਗਿਆ।

ਜਾਣਕਾਰੀ ਅਨੁਸਾਰ, ਇਨ੍ਹਾਂ 112 ਭਾਰਤੀਆਂ ਵਿੱਚੋਂ 31 ਪੰਜਾਬ ਤੋਂ, 44 ਹਰਿਆਣਾ ਤੋਂ, 33 ਗੁਜਰਾਤ ਅਤੇ ਹੋਰ ਰਾਜਾਂ ਤੋਂ ਹਨ। ਅਮਰੀਕੀ ਸਰਕਾਰ ਨੇ ਇਨ੍ਹਾਂ ਨੂੰ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿਣ ਦਾ ਦੋਸ਼ੀ ਪਾਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਵਿਖੇ ਪੁਲਿਸ ਵੱਲੋਂ ਬਾਇਓਮੈਟ੍ਰਿਕ ਅਤੇ ਪੁੱਛਗਿੱਛ ਤੋਂ ਬਾਅਦ, ਇਨ੍ਹਾਂ ਭਾਰਤੀਆਂ ਨੂੰ ਸਬੰਧਤ ਥਾਣਿਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

5 ਫਰਵਰੀ ਨੂੰ, ਅਮਰੀਕਾ ਨੇ ਪਹਿਲੀ ਵਾਰ 104 ਪ੍ਰਵਾਸੀਆਂ ਨੂੰ ਭਾਰਤ ਭੇਜਿਆ। ਉਨ੍ਹਾਂ ਦੇ ਹੱਥਾਂ ਵਿੱਚ ਹੱਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਲਗਾ ਕੇ ਲਿਆਂਦਾ ਗਿਆ ਸੀ। ਹੁਣ ਤੱਕ, 332 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀ ਦੇਸ਼ ਪਹੁੰਚ ਚੁੱਕੇ ਹਨ।