ਅੰਮ੍ਰਿਤਪਾਲ ਦੇ ਖਿਲਾਫ਼ ਗ਼ੈਰ-ਜ਼ਮਾਨਤੀ ਵਰੰਟ ਜਾਰੀ

ਅੰਮ੍ਰਿਤਪਾਲ ਦੇ ਖਿਲਾਫ਼ ਗ਼ੈਰ-ਜ਼ਮਾਨਤੀ ਵਰੰਟ ਜਾਰੀ

ਅੰਮ੍ਰਿਤਪਾਲ ਸਿੰਘ ਦੇ ਜਲੰਧਰ ਦੇ ਪਿੰਡ ‘ਚੋਂ ਮਿਲੇ ਕੱਪੜੇ – ਆਈਜੀ ਸੁਖਚੈਨ ਗਿੱਲ

‘ਵਾਰਿਸ ਪੰਜਾਬ ਦੇ’ ਸੰਗਠਨ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਕਰ ਰਹੀ ਹੈ। ਅੱਜ ਪੰਜਾਬ ਪੁਲਿਸ ਦੇ ਆਈ ਜੀ ਸੁਖਚੈਨ ਸਿੰਘ ਗਿੱਲ ਵੱਲੋਂ ਪ੍ਰੈਸ ਕਾਨਫਰੰਸ ਕਰ ਕੇ ਕਈ ਵੱਡੇ ਖੁਲਾਸੇ ਕੀਤੇ ਗਏ
ਆਈ ਜੀ ਗਿੱਲ ਦਾ ਕਹਿਣਾ ਹੈ ਕਿ “ਅੰਮ੍ਰਿਤਪਾਲ ਭੇਸ ਵਿੱਚ ਬਦਲ ਕੇ ਫਰਾਰ ਹੋਇਆ ਹੈ। ਉਸ ਨੇ ਨੰਗਲ ਅੰਬੀਆ ਦੇ ਗੁਰਦੁਆਰਾ ਸਾਹਿਬ ‘ਚ ਕੱਪੜੇ ਬਦਲੇ। ਇੱਥੇ ਉਸ ਨੇ ਪੈਂਟ-ਸ਼ਰਟ ਪਾਈ ਅਤੇ ਮੋਟਰਸਾਈਕਲ ਤੇ ਫਰਾਰ ਹੋਣ ਚ ਕਾਮਯਾਬ ਰਿਹਾ। ਜਿਵੇਂ ਹੀ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋਵੇਗੀ, ਸਭ ਨੂੰ ਸੂਚਿਤ ਕਰ ਦਿੱਤਾ ਜਾਵੇਗਾ”
ਆਈਜੀ ਸੁਖਚੈਨ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਆਪਣੇ ਚਾਰ ਸਾਥੀਆਂ ਮਨਪ੍ਰੀਤ ਮੰਨਾ ਵਾਸੀ ਨਵਾਂ ਕਿਲਾ ਸ਼ਾਹਕੋਟ, ਗੁਰਦੀਪ ਦੀਪਾ ਵਾਸੀ ਬੱਲ ਨਕੋਦਰ, ਹਰਪ੍ਰੀਤ(ਹੈਪੀ) ਅਤੇ ਗੁਰਬੇਜ ਭੇਜਾ ਦੀ ਮਦਦ ਨਾਲ ਬ੍ਰੀਜ਼ਾ ਕਾਰ ਵਿੱਚ ਫਰਾਰ ਹੋ ਗਿਆ ਸੀ। ਇਹ ਬਰੀਜ਼ਾ ਕਾਰ ਪੁਲਿਸ ਨੇ ਮਨਪ੍ਰੀਤ ਮੰਨਾ ਦੇ ਘਰੋਂ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਮੰਨਾ, ਦੀਪਾ, ਹੈਪੀ ਅਤੇ ਭੇਜਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੀਆਂ 7 ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਭੇਸ ਬਦਲ ਕੇ ਫਰਾਰ ਹੋ ਗਿਆ ਹੈ।

  

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਦੇ ਵਿੱਚ ਅੰਮ੍ਰਿਤਪਾਲ ਸਿੰਘ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਿਆ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਅੰਮ੍ਰਿਤਪਾਲ ਸਿੰਘ ਕਾਲੇ ਚਸ਼ਮੇ ਪਹਿਨੇ ਹੋਏ ਨਜ਼ਰ ਆ ਰਿਹਾ ਹੈ।ਉਸ ਦੇ ਹੱਥ ਵਿੱਚ ਇੱਕ ਬੈਗ ਵੀ ਫੜਿਆ ਹੋਇਆ ਹੈ ਉਸ ਨੇ ਸਿਰ ‘ਤੇ ਗੁਲਾਬੀ ਰੰਗ ਦੀ ਦਸਤਾਰ ਸਜਾਈ ਹੋਈ ਹੈ ।

ਪੁਿਲਸ ਨੇ ਅੰਮ੍ਰਿਤਪਾਲ ਦੀ ਫਰਾਰ ਹੋਣ ਦੀ ਸ਼ੱਕੀ ਬਰੇਜ਼ਾ ਕਾਰ ਬਰਾਮਦ ਕਰ ਲਈ ਹੈ। ਇਹ ਕਾਰ ਸ਼ਾਹਕੋਟ ਵਿੱਚ ਮਨਪ੍ਰੀਤ ਮੰਨਾ ਦੇ ਘਰੋਂ ਬਰਾਮਦ ਹੋਈ ਹੈ। ਪੁਲਿਸ ਨੇ ਕਾਰ ਵਿੱਚੋਂ ਕਾਰਤੂਸ ਅਤੇ ਇੱਕ ਵਾਕੀ-ਟਾਕੀ ਸੈੱਟ ਵੀ ਬਰਾਮਦ ਕੀਤਾ ਹੈ।ਪੰਜਾਬ ਪੁਲਿਸ ਨੇ ਦੱਸਿਆ ਕਿ ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਸ਼ਨਿੱਚਰਵਾਰ ਤੋਂ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਦੇ ਤਹਿਤ ਸ਼ਾਮ ਤੱਕ 114 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਅੰਮ੍ਰਿਤਪਾਲ ਸਿੰਘ ਦੀ ਭਾਲ ਜਾਰੀ ਹੈ।