ਆਦਮਪੁਰ ਦੇ ਨਜ਼ਦੀਕੀ ਕਸਬਾ ਅਲਾਵਲਪੁਰ ਵਿਖੇ ਵਿਅਕਤੀ ਦੇ ਗੋਲ਼ੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਦਾ ਨਾਮ ਅੰਕੁਸ਼ ਪੁੱਤਰ ਰਾਕੇਸ਼ ਕੁਮਾਰ ਵਾਸੀ ਅਲਾਵਲਪੁਰ ਦਾ ਰਹਿਣ ਵਾਲਾ ਹੈ । ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅੰਕੁਸ਼ ਕੁਮਾਰ ਆਪਣੇ ਦੋਸਤ ਭੋਲੂ ਨਾਲ ਕਿਸ਼ਨਗੜ੍ਹ ਤੋਂ ਨਿੱਜੀ ਕੰਮ ਕਰ ਕੇ ਵਾਪਸ ਅਲਾਵਲਪੁਰ ਘਰ ਪਰਤ ਰਹੇ ਸੀ ਤੇ ਅਚਾਨਕ ਰਸਤੇ ਵਿੱਚ ਅਗਿਆਤ ਵਿਅਕਤੀ ਵੱਲੋਂ ਕਾਲੀ ਥਾਰ ਗੱਡੀ ਵਿੱਚ ਸਵਾਰ ਵੱਲੋਂ ਪੈਟਰੋਲ ਪੰਪ ਅਲਾਵਲਪੁਰ ਲਾਗੇ ਗੋਲ਼ੀਆਂ ਚਲਾ ਕੇ ਫੱਟੜ ਕਰ ਦਿੱਤਾ ਤੇ ਕਾਰ ਸਵਾਰ ਮੌਕੇ ‘ਤੇ ਫਰਾਰ ਹੋ ਗਏ । ਵਿਅਕਤੀ ਨੂੰ ਆਦਮਪੁਰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਆਦਮਪੁਰ ਐੱਸਐੱਚਓ ਹਰਦੇਵਪ੍ਰੀਤ ਸਿੰਘ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਅਲਾਵਲਪੁਰ ‘ਚ ਕਾਲੀ ਥਾਰ ਸਵਾਰ ਅਣਪਛਾਤਿਆਂ ਵੱਲੋਂ ਇਕ ਨੌਜਵਾਨ ਦੇ ਮਾਰੀ ਗੋਲ਼ੀ
