ਅਮਰੀਕਾ ਤੋਂ ਡਿਪੋਰਟ ਹੋ ਕੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ ਕਈ ਹੋਰ ਪੰਜਾਬੀ, ਜਾਣੋ ਕਿਸਨੂੰ ਕਿਹੜੇ ਏਜੰਟ ਨੇ ਭੇਜਿਆ

ਅਮਰੀਕਾ ਤੋਂ ਡਿਪੋਰਟ ਹੋ ਕੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ ਕਈ ਹੋਰ ਪੰਜਾਬੀ, ਜਾਣੋ ਕਿਸਨੂੰ ਕਿਹੜੇ ਏਜੰਟ ਨੇ ਭੇਜਿਆ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਭੇਜੇ ਜਾਣ ਦਾ ਸਿਲਸਿਲਾ ਜਾਰੀ ਹੈ। ਇਸ ਤੋਂ ਪਹਿਲਾਂ ਵੀ ਵੱਡੀ ਗਿਣਤੀ ਵਿਚ ਗੈਰ-ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ।

ਇਸੇ ਸਿਲਸਿਲੇ ਵਿਚ 4 ਹੋਰ ਨੌਜਵਾਨ ਅਮਰੀਕਾ ਤੋਂ ਡਿਪੋਰਟ ਹੋ ਕੇ ਅੰਮ੍ਰਿਤਸਰ ਹਵਾਈ ਅੱਡੇ ਉਤੇ ਪਹੁੰਚ ਚੁੱਕੇ ਹਨ। ਚਾਰੇ ਨੌਜਵਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਡਿਪੋਰਟ ਕੀਤੇ ਗਏ ਨੌਜਵਾਨਾਂ ‘ਚੋਂ 2 ਬਟਾਲਾ ਤੇ 1 ਜਲੰਧਰ ਤੋਂ ਦੱਸਿਆ ਜਾ ਰਿਹਾ ਹੈ। ਪੁਲਿਸ ਨੌਜਵਾਨਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ ।

ਜਤਿੰਦਰਸਿੰਘ ਵਾਸੀ ਪਿੰਡ ਕਨਸੂਹਾ ਕਲਾਂ, ਪਟਿਆਲਾ। ਜਤਿੰਦਰ ਨੂੰ ਪਟਿਆਲਾ ਨੀਲ ਭਵਨ ਦੇ ਜੇ-ਟ੍ਰੈਵਲ ਦੇ ਜੋਬਨਜੀਤ ਸਿੰਘ ਨੇ 52 ਲੱਖ ਲੈ ਕੇ ਦਿੱਲੀ ਤੋਂ ਗੁਆਨਾ, ਉਥੋਂ ਬ੍ਰਾਜ਼ੀਲ, ਪਨਾਮਾ, ਕੋਸਟਾਰਿਕਾ ਤੇ ਮੈਕਸੀਕੋ ਦੇ ਰਸਤੇ ਅਮਰੀਕਾ ਭੇਜਿਆ ਸੀ।

ਮਨਿੰਦਰ ਸਿੰਘ ਵਾਸੀ ਚਾਂਦਪੁਰਾ ਜਲੰਧਰ। ਮਨਿੰਦਰ ਨੇ 42 ਲੱਖ ਰੁਪਏ ਦੇ ਕੇ ਦਿੱਲੀ ਦੇ ਗੋਲਡੀ ਨਾਂ ਦੇ ਏਜੰਟ ਰਾਹੀਂ ਦਿੱਲੀ, ਸਪੇਨ, ਸੋਲਵਾਡੋਰ, ਮੈਕਸੀਕੋ ਤੋਂ ਯੂਐੱਸਏ ਭੇਜਿਆ ਸੀ।

ਜੁਗਰਾਜ ਸਿੰਘ ਵਾਸੀ ਚੌਧਰਪੁਰ, ਬਟਾਲਾ ਗੁਰਦਾਸਪੁਰ। ਜੁਗਰਾਜ ਨੂੰ ਬਟਾਲਾ ਦੇ ਖਾਨ ਪਿਆਰਾ ਵਾਸੀ ਮਲਕੀਤ ਸਿੰਘ ਨੇ 38 ਲੱਖ ਰੁਪਏ ਲੈ ਕੇ ਦਿੱਲੀ, ਮੁੰਬਈ, ਏਮਸਟਡਰਮ, ਨੀਦਰਲੈਂਡ, ਸੁਰੀ ਨੇਮ, ਗੁਆਨਾ,ਬ੍ਰਾਜ਼ੀਲ, ਪੇਰੂ, ਐਕਵਾਡੋਰ, ਕੋਲੰਬੀਆ, ਪਨਾਮਾ ਤੇ ਮੈਕਸੀਕੋ ਤੋਂ ਯੂਐੱਸਏ ਭੇਜਿਆ ਸੀ।

 

ਹਰਪ੍ਰੀਤ ਸਿੰਘ ਵਾਸੀ ਕਾਦੀਆਂ ਬਟਾਲਾ ਗੁਰਦਾਸਪੁਰ। ਹਰਪ੍ਰੀਤ ਸਿੰਘ ਨੂੰ ਬਟਾਲਾ ਦੇ ਖਾਨ ਪਿਆਰਾ ਵਾਸੀ ਮਲਕੀਤ ਸਿੰਘ ਨੇ 38 ਲੱਖ ਰੁਪਏ ਲੈ ਕੇ ਮੁੰਬਈ, ਐਮਸਟਰਡੈਮ, ਨੀਦਰਲੈਂਡ, ਸੁਰੀਨੇਮ, ਗੁਆਨਾ, ਬ੍ਰਾਜ਼ੀਲ, ਪੇਰੂ, ਐਕਵਾਡੋਰ, ਕੋਲੰਬੀਆ, ਪਨਾਮਾ, ਮੈਕਸੀਕੋ ਤੋਂ ਯੂਐੱਸਏ ਭੇਜਿਆ ਸੀ।