ਅਜੀਬੋ -ਗਰੀਬ ਗੱਲ: ਇੱਕ ਲਾੜੇ ਨੇ ਆਪਣਾ ਵਿਆਹ ਛੱਡ ਕੇ ਸਰਪੰਚੀ ਲਈ ਕਾਗਜ਼ ਭਰੇ

ਅਜੀਬੋ -ਗਰੀਬ ਗੱਲ: ਇੱਕ ਲਾੜੇ ਨੇ ਆਪਣਾ ਵਿਆਹ ਛੱਡ ਕੇ ਸਰਪੰਚੀ ਲਈ ਕਾਗਜ਼ ਭਰੇ

ਪੰਚਾਇਤੀ ਚੋਣਾਂ ਲਈ ਕਾਗਜ਼ ਦਾਖਲ ਕਰਨ ਦਾ ਆਖਰੀ ਦਿਨ ਦੇ ਚੱਲਦਿਆਂ ਵੱਖ -ਵੱਖ ਪਿੰਡਾਂ ਤੋਂ ਲੋਕਾਂ ਦੇ ਵੱਲੋਂ ਸਰਪੰਚੀ ਲਈ ਤੇਜ਼ੀ ਦੇ ਨਾਲ ਨਾਮਜ਼ਦਗੀ ਦਾਖ਼ਲ ਕੀਤੀ ਜਾ ਰਹੀ ਹੈ ਤਾਂ ਜੋ ਉਹ ਸਰਪੰਚੀ ਤੋਂ ਵਾਂਝੇ ਨਾ ਰਹਿ ਜਾਣ | ਪਰ ਇਸੇ ਦੇ ਵਿਚਕਾਰ ਲੰਬੀ ਵਿਖੇ ਪਿੰਡ ਲਾਲਬਾਈ ਤੋ ਇਕ ਅਜੀਬੋ -ਗਰੀਬ ਗੱਲ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਲਾੜਾ ਆਪਣਾ ਵਿਆਹ ਛੱਡ ਕੇ ਸਰਪੰਚੀ ਲਈ ਕਾਗਜ਼ ਦਾਖਲ ਕਰਨ ਪਹੁੰਚ ਗਿਆ

ਨੌਜਵਾਨ ਦੀ ਪਹਿਚਾਣ ਤਜਿੰਦਰ ਸਿੰਘ ਉਰਫ ਤੇਜੀ ਵਜੋਂ ਹੋਈ ਹੈ ਜਿਸ ਨੇ ਗੱਲਬਾਤ ਦੋਰਾਨ ਦੱਸਿਆ ਕਿ ਉਹ ਪਿੰਡ ਲਾਲਬਾਈ ਤੋਂ ਸਰਪੰਚ ਦੀ ਚੋਣ ਲਈ ਕਾਗਜ਼ ਦਾਖਲ ਕਰਨ ਆਇਆ ਅਤੇ ਅੱਜ ਉਸ ਦਾ ਵਿਆਹ ਹੈ ਅਤੇ ਬਰਾਤ ਅਜੇ ਜਾਣੀ ਸੀ ਪਰ ਉਹ ਇਸ ਤੋਂ ਪਹਿਲਾਂ ਸਰਪੰਚੀ ਲਈ ਕਾਗਜ਼ ਦਾਖਲ ਕਰਨ ਪਹੁੰਚ ਗਿਆ |