ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਸਕਦਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਆਗੂਆਂ ਨਾਲ ਮੀਟਿੰਗ ਕਰਕੇ ਨਾਵਾਂ ‘ਤੇ ਚਰਚਾ ਕਰ ਲਈ ਹੈ। ਇਨ੍ਹਾਂ ਨਾਵਾਂ ਦਾ ਐਲਾਨ ਸੋਮਵਾਰ ਨੂੰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਪਵਨ ਕੁਮਾਰ ਟੀਨੂੰ ਜਦੋਂ ਤੋਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ, ਪਾਰਟੀ ਜਲੰਧਰ ਵਿੱਚ ਹੋਰ ਕੋਈ ਵਿਰੋਧ ਨਹੀਂ ਚਾਹੁੰਦੀ ਹੈ।
ਪਾਰਟੀ ਪਹਿਲਾਂ ਹੀ ਪਵਨ ਕੁਮਾਰ ਟੀਨੂੰ ਦਾ ਨੁਕਸਾਨ ਝੱਲ ਚੁੱਕੀ ਹੈ। ਇਸ ਲਈ ਅਕਾਲੀ ਦਲ ਅਜਿਹੇ ਨਾਂ ਦੀ ਤਲਾਸ਼ ਕਰ ਰਿਹਾ ਹੈ ਜਿਸ ਨੂੰ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਆਸਾਨੀ ਨਾਲ ਟਿਕਟ ਮਿਲ ਸਕੇ।
ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਪਾਰਟੀ ਨੂੰ ਸੰਪਰਦਾ ਨੂੰ ਮੁੱਖ ਰੱਖ ਕੇ ਜਲੰਧਰ ਵਿੱਚ ਚੋਣ ਲੜਨੀ ਚਾਹੀਦੀ ਹੈ। ਇਸਦੇ ਲਈ ਇੱਕ ਅਜਿਹੇ ਚਿਹਰੇ ਦੀ ਜ਼ਰੂਰਤ ਹੈ ਜੋ ਕਿ ਪੰਥਕ ਗਤੀਵਿਧੀਆਂ ਵਿੱਚ ਸ਼ਾਮਲ ਹੋਵੇ। ਪਾਰਟੀ ਫਿਲਹਾਲ ਤਿੰਨ ਨਾਵਾਂ ‘ਤੇ ਵਿਚਾਰ ਕਰ ਰਹੀ ਹੈ। ਜਿਸ ਵਿੱਚ ਸਰਬਣ ਸਿੰਘ ਫਿਲੌਰ, ਪ੍ਰੋ. ਹਰਬੰਸ ਸਿੰਘ ਬੋਲੀਨਾ ਅਤੇ ਸਾਬਕਾ ਐਸ.ਐਸ.ਪੀ ਹਰਮੋਹਨ ਸਿੰਘ ਸੰਧੂ ਸ਼ਾਮਲ ਹਨ।
ਓਧਰ ਜਦ ਪ੍ਰੋਫੈਸਰ ਹਰਬੰਸ ਸਿੰਘ ਨਾਲ ਗੱਲ ਕੀਤੀ ਤਾ ਓਨਾ ਕਿਹਾ ਕਿ ਅਜੇ ਤਕ ਮੈਨੂੰ ਨਾ ਤਾਂ ਕੋਈ ਇਸ ਵਾਰੇ ਇਲਮ ਹੈ ਅਤੇ ਇਹ ਜਰੂਰ ਹੈ ਮੇਰੇ ਵਿਲਵਿਸ਼ਰ ਮੇਰੇ ਵਾਰੇ ਕਹਿ ਰਹੇ ਹਨ ਪਰ ਪਾਰਟੀ ਪ੍ਰਧਾਨ ਬਾਦਲ ਵਲੋਂ ਮੇਰੇ ਨਾਲ ਕੋਈ ਗਲਬਾਤ ਨਹੀਂ ਕੀਤੀ ਗਈ , ਸਾਬਕਾ ਐਸ.ਐਸ.ਪੀ ਹਰਮੋਹਨ ਸਿੰਘ ਸੰਧੂ ਵਾਰੇ ਓਨਾ ਕਿਹਾ ਕਿ ਇਸ ਨੂੰ ਇਥੇ ਕੋਈ ਜਾਣਦਾ ਤਕ ਨਹੀਂ ਇਹ ਤਾਂ ਚਮਕੌਰ ਸਾਹਿਬ ਤੋਂ ਹਨ ਪਰ ਪਾਰਟੀ ਨੂੰ ਚਾਹੀਦਾ ਕੋਈ ਲੋਕਲ ਚੰਗੇ ਅਕਸ਼ ਵਾਲੇ ਨੂੰ ਹੀ ਉਮੀਦਵਾਰ ਐਲਾਨਿਆ ਜਾਵੇ।